ਰੀਓ ਓਲੰਪਿਕ : ਮੁੱਕੇਬਾਜ ਮਨੋਜ ਕੁਮਾਰ ਨੇ  ਪ੍ਰੀ-ਕੁਆਰਟਰ ਫਾਈਨਲ ‘ਚ ਬਣਾਈ ਜਗ੍ਹਾ

ਰੀਓ ਡੀ ਜੇਨੇਰੀਓ। ਭਾਰਤੀ ਮੁੱਕੇਬਾਜ ਮਨੋਜ ਕੁਮਾਰ ਨੇ 31ਵੀਆਂ ਓਲੰਪਿਕ ਖੇਡਾਂ ‘ਚ 64 ਕਿਲੋਗ੍ਰਾਮ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਤੇ ਉਨ੍ਹਾਂ ਨੇ ਇਸ ਜਿੱਤ ਦਾ ਸਿਹਰਾ ਆਪਣੇ ਵੱਡੇ ਭਰਾ ਰਾਜੇਸ਼ ਨੂੰ ਦਿੱਤਾ ਹੈ। ਮਨੋਜ ਨੇ ਲਾਈਟ ਵੇਲਟਰਵੇਟ ਵਰਗ ‘ਚ ਲਿਥੁਅਨੀਆ ਦੇ ਇਵਾਲਡਾਸ ਪੇਟ੍ਰਾਊਸ ਨੂੰ ਹਰਾਇਆ। ਹਰਿਆਣਾ ਦੇ ਇਸ ਮੁੱਕੇਬਾਜ ਨੇ ਕਿਹਾ ਕਿ ਮੇਰੇ ਵੱਡੇ ਭਾਰ ਰਾਕੇਸ਼ ਕਮਾਰ ਨੇ ਇੱਕ ਕੋਚ ਵਾਂਗ ਮੈਨੂੰ ਆਪਣੀ ਸਮਰੱਥਾ ਮੁਤਾਬਕ ਸਿਖਲਾਈ ਦਿੱਤੀ।