ਰੀਓ ਓਲੰਪਿਕ : ਭਾਰਤੀ ਟੈਨਿਕ ਖਿਡਾਰੀ ਲਿਏਂਡਰ ਪੇਸ ਨੂੰ ਨਹੀਂ ਮਿਲਿਆ ਖੇਡਗਾਂਵ ‘ਚ ਕਮਰਾ

ਚੰਡੀਗੜ੍ਹ। ਦੇਸ਼ ਦੇ ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਅਨੁਸਾਰ ਓਲੰਪਿਕ ਦੀ ਓਪਨਿੰਗ ਸੇਰੇਮਨੀ ਤੋਂ ਪਹਿਲਾਂ ਰੀਓ ‘ਚ ਭਾਰਤ ਟੈਨਿਸ ਸੁਪਰ ਸਟਾਰ ਲਿਏਂਡਰ ਪੇਸ ਨੂੰ ਖੇਡ ਪਿੰਡ ‘ਚ ਰਹਿਣ ਲਈ ਕਮਰਾ ਨਹੀਂ ਮਿਲਿਆ।
ਟਾਇਮਜ਼ ਆਫ਼ ਇੰਡੀਆ ‘ਚ ਛਪੀ ਖ਼ਬਰ ਮੁਤਾਬਕ ਪੇਸ ਨੇ ਦੱਅਿਸਾ ਕਿ ਕਮਰਾ ਨਾ ਮਿਲਣ ਦੀ ਵਜ੍ਹਾ ਨਾ ਉਨ੍ਹਾਂ ਨੂੰ ਭਾਰਤੀ ਓਲੰਪਿਕ ਟੀਮ ਦੇ ਮਿਸ਼ਨ ਮੁਖੀ ਦੇ ਕਮਰੇ ‘ਚ ਠਹਿਰਨਾ ਪੈ ਰਿਹਾ ਹੈ। ਟੀਮ ਦੇ ਕੈਪਟਨ ਜੀਸ਼ਾਨ ਅਲੀ ਨੇ ਵੀ ਉਨ੍ਹਾਂ ਦੀ ਗੱਲ ਨੂੰ ਸਹੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪੇਸ ਨੇ ਖੇਡ ਪਿੰਡ ‘ਚ ਨਾ ਰੁਕਣ ਦੀ ਗੱਲ ਕਦੇ ਨਹੀਂ ਕਹੀ।
ਜ਼ਿਕਰਯੋਗ ਹੈ ਕਿ ਖੇਡਾਂ ‘ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਾਰ ਹਿੱਸਾ ਲੈਣ ਵਾਲ ੇਪੇਸ ਨੇ ਕਿਹਾ ਕਿ ਟੀਮ ਨੂੰ ਮਿਲੇ ਅਪਾਰਟਮੈਂਟ ‘ਚ ਤਿੰਨ ਬੈੱਡਰੂਮ ਹਨ।