ਰੀਓ ਓਲੰਪਿਕ : ਬੈਡਮਿੰਟਨ ‘ਚ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਹੋਈ ਬਾਹਰ

ਰੀਓ ਡੀ ਜੇਨੇਰੀਓ। ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਮਹਿਲਾ ਬੈਡਮਿੰਟਨ ਜੋੜੀ ਨੂੰ ਰੀਓ ਓਲੰਪਿਕ ਦੇ ਮਹਿਲਾ ਡਬਲਜ਼ ਦੇ ਆਪਣੇ ਪਹਿਲੇ ਮੁਕਾਬਲੇ ‘ਚ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਨੂੰ ਜਾਪਾਨ ਦੀ ਮਿਸਾਕੀ ਮਾਟਸੁਟੋਮੋ ਅਤੇ ਆਯਾਕਾ ਤਾਕਾਸ਼ਾਹ ਨੇ 21-15,21-10 ਨਾਲ ਹਰਾਇਆ।