ਰੀਓ ਓਲੰਪਿਕ : 100 ਮੀਟਰ ਦੌੜ ‘ਚ ਹਿਜਾਬ ਪਹਿਨ ਕੇ ਦੌੜੀ ਅਫ਼ਗਾਨਿਸਤਾਨ ਦੀ ਮਹਿਲਾ ਐਥਲੀਟ

ਰੀਓ ਡੀ ਜੇਨੇਰੀਓ। ਓਲੰਪਿਕ ‘ਚ ਹਿੱਸਾ ਲੈ ਕੇ ਸਾਊਦੀ ਐਥਲੀਟ ਕਰੀਮਨ ਅਬੁਲਜਦਾਇਲ ਨੇ ਇਤਿਹਾਸ ਰਚ ਦਿੱਤਾ। 100 ਮੀਟਰ ਦੌੜ ‘ਚ ਹਿੱਸਾ ਲੈਣ ਵਾਲੀ ਉਹ ਸਾਊਦੀ ਅਰਬ ਦੀ ਪਹਿਲੀ ਮਹਿਲਾ ਬਣ ਗਈ ਹੈ। ਹਾਲਾਂਕਿ 22 ਸਾਲਾਂ ਦੀ ਕਰੀਮਨ ਸੱਤਵੇਂ ਨੰਬਰ ‘ਤੇ ਰਹੀ ਤੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਕਾਮਿਆ ਯੂਸੁਫ਼ੀ ਨ ੇਵੀ ਇਸ ਰੇਸ ‘ਚ ਹਿਜਾਬ ਪਹਿਨ ਕੇ ਹਿੱਸਾ ਲਿਆ ਪਰ ਉਹ ਆਖ਼ਰੀ ਨੰਬਰ ‘ਤੇ ਰਹੀ।
ਕਰੀਮਨ ਤੋਂ ਪਹਿਲਾਂ ਸਾਰਾਹ ਅਤਰ ਪਹਿਲੀ ਸਾਊਦੀ ਟਰੈਕ ਐਥਲੀਟ ਸੀ, ਜਿਨ੍ਹਾਂ ਨੇ 2012 ‘ਚ ਓਲੰਪਿਕਸ ‘ਚ ਹਿਜਾਬ ਪਹਿਨ ਕੇ ਦੌੜ ‘ਚ ਹਿੱਸਾ ਲਿਆ ਸੀ। ਕਰੀਮਨ ਨੇ ਇਹ ਦੌੜ 14.61 ਸੈਕਿੰਟਾਂ ‘ਚ ਪੂਰੀ ਕੀਤੀ। ਹਾਲਾਂਕਿ ਇਹ ਅੰਕੜਾ ਵਰਤਮਾਨ ਵਰਲਡ ਰਿਕਾਰਡ 10.49 ਤੋਂ ਕਾਫ਼ੀ ਜਿਅਦਾ ਹੈ। ਇਹ ਵਰਡਲ ਰਿਕਾਰਡ ਅਮਰੀਕਨ ਐਥਲੀਟ ਫਲੋਰੈਂਸ ਗ੍ਰਿਫਿਥ ਜੋਨਰ ਨੇ 1988 ‘ਚ ਬਣਾਇਆ ਸੀ।
ਸਾਊਦੀ ਓਲੰਪਿਕ ਕਮੇਟੀ ਨੇ 2012 ‘ਚ ਮਹਿਲਾਵਾਂ ਦੇ ਓਲੰਪਿਕ ‘ਚ ਹਿੱਸਾ ਲੈਣ ‘ਤੇ ਪਾਬੰਦੀ ਹਟਈ ਸੀ। ਹਾਲਾਂਕਿ ਉਹ ਸਮਾਜਿਕ ਤੌਰ ‘ਤੇ ਇਸ ਫ਼ੈਸਲੇ ਦਾ ਕਾਫ਼ੀ ਵਿਰੋਧ ਹੋਇਆ ਸੀ।
ਉਧਰ ਅਫ਼ਗਾਨਿਸਤਾਨ ਦੀ ਯੂਸੁਫ਼ੀ ਨੇ 100 ਮੀਟਰ ਦੀ ਦੌੜ 14.02 ਸੈਕਿੰਟਾਂ ‘ਚ ਪੂਰੀ ਕੀਤੀ।