‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਦੀ ਬ੍ਰਾਂਡ ਅੰਬੈਸੇਡਰ ਬਣੀ ਸਾਕਸ਼ੀ ਮਲਿਕ

ਚੰਡੀਗੜ੍ਹ, (ਅਨਿਲ ਕੱਕੜ)। ਬਹਾਦਰਗੜ੍ਹ ‘ਚ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਦੇ ਸਨਮਾਨ ਸਮਾਰੋਹ ਦੌਰਾਨ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਲ ਕੀਤਾ ਕਿ ਸਾਕਸ਼ੀ ਮਲਿਕ ਨੂੰ ਸੂਬੇ ਦਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਦੀ ਬ੍ਰਾਂਡ ਅੰਬੈਸੇਡਰ ਬਣਾਇਆ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ 2.5 ਕਰੋੜ ਰੁਪਏ ਦਾ ਚੈੱਕ ਸਾਕਸ਼ੀ ਮਲਿਕ ਨੂੰ ਦਿੱਤਾ ਗਿਆ। ਉਧਰ ਸਾਕਸ਼ੀ ਦੇ ਦੋਵੇਂ ਕੋਚਾਂ ਮਨਦੀਪ ਤੇ ਕੁਲਦੀਪ ਦੋਵਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।