ਰੀਓ ਡੀ ਜੇਨੇਰੀਓ। ਭਾਰਤ ਦੇ ਟੈਨਿਸ ਲੀਜੇਂਡ ਲਿਏਂਡਰ ਪੇਸ ਦੇ ਓਲੰਪਿਕ ਸੁਫ਼ਨੇ ਦਾ ਅੱਜ ਦੁਖਦ ਅੰਤ ਹੋ ਗਿਆ। 43 ਵਰ੍ਹਿਆਂ ਦੀ ਉਮਰ ‘ਚ ਆਪਣਾ ਸੱਤਵਾਂ ਓਲੰਪਿਕ ਖੇਡ ਰਹੇ ਪੇਸ ਬੜੇ ਅਰਮਾਨਾਂ ਨਾਲ ਰੀਓ ਓਲੰਪਿਕ ‘ਚ ਉਤਰੇ ਸਨ ਉਹ 1996 ਦੇ ਅਟਲਾਂਟਾ ਓਲੰਪਿਕ ਦੇ ਨਿੱਜੀ ਕਾਂਸੀ ਤਮਗੇ ‘ਚ ਇੱਕ ਹੋਰ ਤਮਦੇ ਦਾ ਵਾਧਾ ਕਰਕੇ ਓਲੰਪਿਕ ਨੂੰ ਅਲਵਿਦਾ ਕਹਿ ਸਕਣਗੇ ਪਰ ਉਨ੍ਹਾਂ ਦੀ ਇਹ ਤਮੰਨਾ ਪੂਰੀ ਨਹੀਂ ਹੋ ਸਕੀ।
ਪੇਸ ਤੇ ਰੋਹਨ ਬੋਪੰਨਾ ਦੀ ਜੋਡੀ ਰੀਓ ਓਲੰਪਿਕ ਦੀ ਟੈਨਿਸ ਪ੍ਰਤੀਯੋਗਤਾ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ ‘ਚ ਸ਼ਨਿੱਚਰਵਾਰ ਨੂੰ ਹਾਰ ਕੇ ਬਾਹਰ ਹੋ ਗਈ। ਇਸ ਨੂੰ ਭਾਰਤ ਦਾ ਦੁਰਭਾਗ ਕਹੀਏ ਕਿ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦ ਖੜ੍ਹੇ ਹੁੰਦੇ ਰਹੇ ਹਨ ਤੇ ਤਮਗੇ ਦੀਆਂ ਸੰਭਾਵਨਾਵਾਂ ਪਰਵਾਨ ਚੜ੍ਹਨ ਤੋਂ ਪਹਿਲਾਂ ਹੀ ਦਮ ਤੋੜ ਗਈਆਂ।