ਰੀਓ ਡੀ ਜੇਨੇਰੀਓ। ਭਾਰਤ ਦੀਆਂ ਦੋ ਮਹਿਲਾ ਨਿਸ਼ਾਨੇਬਾਜ ਅਪੂਰਵੀ ਚੰਦੀਲਾ ਤੇ ਅਯੋਨਿਕਾ ਪਾਲ 10 ਮੀਟਰ ਏਅਰ ਰਾਈਫਲ ਮਹਿਲਾ ਮੁਕਾਬਲੇ ‘ਚ ਅੱਜ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਰੀਓ ਓਲੰਪਿਕ ਤੋਂ ਬਾਹਰ ਹੋ ਗਈਆਂ। ਅਪੂਰਵੀ ਤੇ ਅਯੋਨਿਕਾ ਤੋਂ ਭਾਰਤ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਦੋਵਾਂ ਹੀ ਨਿਸ਼ਾਨੇਬਾਜ 10 ਮੀਟਰ ਏਅਰ ਰਾਇਫਲ ਮੁਕਾਬਲੇ ‘ਚ ਫਾਈਨਲ ‘ਚ ਪੁੱਜਣ ਦੇ ਨੇੜੇ-ਤੇੜੇ ਵੀ ਨਹੀਂ ਪੁੱਜ ਸਕੀਆਂ।
ਇਸ ਮੁਕਾਬਲੇ ‘ਚ 51 ਨਿਸ਼ਾਨੇਬਾਜਾਂ ‘ਚੋਂ ਚੋਟੀ ਦੇ 8 ਨੂੰ ਫਾਈਨਲ ‘ਚ ਦਾਖ਼ਲਾ ਮਿਲਣਾ ਸੀ ਜਦੋਂ ਕਿ ਅਪੂਰਵੀ 34ਵੇਂ ਅਤੇ ਅਯੋਨਿਕਾ 43ਵੇਂ ਸਥਾਨ ‘ਤੇ ਰਹੀ।