ਐੱਸਪੀ ਸਲਵਿੰਦਰ ਸਿੰਘ ਦੁਰਾਚਾਰ ਮਾਮਲੇ ‘ਚ ਫਸੇ

ਪਠਾਨਕੋਟ। ਪਠਾਨਕੋਟ ਦੇ ਏਅਰਬੇਸ ‘ਤ ੇਹੋਏ ਅੱਤਵਾਦੀ ਹਮਲੇ ਦੌਰਾਨ ਚਰਚਾ ‘ਚ ਆਏ ਐੱਸਪੀ ਸਲਵਿੰਦਰ ਸਿੰਘ ਇੱਕ ਵਾਰ ਫਿਰ ਸੁਰਖੀਆਂ ‘ਚ ਨਜ਼ਰ ਆ ਰਹੇ ਹਨ। ਦਰਅਸਲ ਪਿਛਲੇ ਮਹੀਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਾਰਡਰ ਜ਼ਿਲ੍ਹੇ ‘ਚ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਗੁਰਦਾਸਪੁਰ ਦੀ ਇੱਕ ਮਹਿਲਾ ਨੇ ਪਤੀ ਨਾਲ ਪੇਸ਼ ਹੁੰਦਿਆਂ ਐੱਸਪੀ ਸਲਵਿੰਦਰ ਸਿੰਘ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਸੀ। ਮਹਿਲਾ ਨੇ ਐੱਸਪੀ ‘ਤੇ ਦੋਸ਼ ਲਾਇਆ ਸੀ ਕਿ ਸਲਵਿੰਦਰ ਸਿੰਘ ਨੇ ਉਸ ਨਾਲ ਦੁਰਾਚਾਰ ਕੀਤਾ ਹੈ। ੁਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਮੌਜ਼ੂਦ ਡੀਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਡੀਆਈਜੀ ਨੇ ਕੁਝ ਦਿਨ ਪਹਿਲਾਂ ਹੀ ਸਲਵਿੰਦਰ ਨਾਲਜੁੜੀਆਪਣੀ ਜਾਂਚ ਰਿਪੋਰਟ ਪੁਲਿਸ ਹੈੱਡਕੁਆਰਟਰ ਨੂੰ ਭੇਜ ਦਿੱਤੀ। ਰਿਪੋਰਟ ਦੇ ਆਧਾਰ ‘ਤੇ ਸਲਵਿੰਦਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।