ਦਿੱਲੀ ‘ਚ ਪ੍ਰਦੂਸ਼ਣ ਵਧਣ ਦਾ ਕਾਰਨ ਪੰਜਾਬ ਦੀ ਪਰਾਲੀ ਨਹੀਂ: ਅਮਰਿੰਦਰ

Reason, Increase, Pollution, Delhi, Backbone, Punjab, Amarinder

ਏਜੰਸੀ,  ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ‘ਚ ਪ੍ਰਦੂਸ਼ਣ ਵਧਣ ਦਾ ਕਾਰਨ ਪੰਜਾਬ ‘ਚ ਪਰਾਲੀ ਸਾੜਨ ਕਾਰਨ ਨਹੀਂ ਹੈ ਕੈਪਟਨ ਸਿੰਘ ਨੇ ਅੱਜ ਇੱਥੇ ਇੱਕ ਬਿਆਨ ‘ਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਸੈਟੇਲਾਈਟ ਦੇ ਉਨ੍ਹਾਂ ਚਿੱਤਰਾਂ ਨੂੰ ਵਿਖਾਇਆ ਸੀ, ਜਿਨ੍ਹਾਂ ‘ਚ ਪੰਜਾਬ ਦੇ ਹਿੱਸੇ ‘ਚ ਪਰਾਲੀ ਸੜਦੀ ਨਜ਼ਰ ਆ ਰਹੀ ਹੈ ਪਰ ਕੈਪਟਨ ਸਿੰਘ ਨੇ ਉਨ੍ਹਾਂ ਨੂੰ ਨਕਾਰਦਿਆਂ ਕਿਹਾ ਕਿ ਦਿੱਲੀ ‘ਚ ਪ੍ਰਦੂਸ਼ਣ ਵਧਣ ਪਿੱਛੇ ਸਿਰਫ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਸਹੀ ਨਹੀਂ

ਉਨ੍ਹਾਂ ਨੇ ਕੇਜਰੀਵਾਲ ਨੂੰ ਸਿਆਸੀ ਨੌਟੰਕੀ ਬੰਦ ਕਰਨ ਅਤੇ ਬੇਤੁਕਾ ਬਿਆਨ ਦੇਣ ਤੋਂ ਪਹਿਲਾਂ ਅੰਕੜਿਆਂ ਨੂੰ ਖੰਗਾਲਣ ਦੀ ਸਲਾਹ ਦਿੱਤੀ ਉਨ੍ਹਾਂ ਨੂੰ ਹਵਾ ‘ਚ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਅਮਰਿੰਦਰ ਨੇ ਕੇਜਰੀਵਾਲ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਨਵੀਂ ਚਾਲ ਚੱਲੀ ਹੈ ਦਿੱਲੀ ਵਾਸੀਆਂ ਨੂੰ ਸੁਸ਼ਾਸਨ ਦੇਣ ‘ਚ ਨਾਕਾਮ ਰਹਿਣ ਤੋਂ ਬਾਅਦ ਕੇਜਰੀਵਾਲ ਫਿਰ ਝੂਠ ਦਾ ਸਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ

ਪੰਜਾਬ ‘ਚ ਪਰਾਲੀ ਸਾੜਨ ਦੀਆਂ ਸੈਟੇਲਾਈਟ ਦੀਆਂ ਤਸਵੀਰਾਂ ਨੂੰ ਲੈ ਕੇ ਚੁਟਕੀ ਲੈਂਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਤੋਂ ਜ਼ਿਆਦਾ ਤਾਂ ਸਕੂਲ ਦੇ ਬੱਚਿਆਂ ਨੂੰ ਜ਼ਿਆਦਾ ਪਤਾ ਹੋਵੇਗਾ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਕੀ ਉਹ ਸੱਚਮੁੱਚ ਆਈਟੀਆਈ ਗ੍ਰੈਜੂਏਟ ਹੈ ਜੇਕਰ ਆਪ ਆਗੂ ਨੇ ਤੱਥਾਂ ਦੀ ਜਾਂਚ ਕੀਤੀ ਹੁੰਦੀ ਤਾਂ ਅਜਿਹੀ ਬਿਆਨਬਾਜ਼ੀ ਦੇਣ ਤੋਂ ਪਹਿਲਾਂ ਸੋਚਦੇ ਜ਼ਰੂਰ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ‘ਚ ਵੇਖਣਗੇ ਕਿ ਪੰਜਾਬ ਕੇਜਰੀਵਾਲ ਬਾਰੇ ਕੀ ਸੋਚਦਾ ਹੈ

ਕੇਜਰੀਵਾਲ ਆਪ ਪਾਰਟੀ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਬੁਰਾ ਹਾਸ਼ਰ ਵੇਖਣ ਲਈ ਤਿਆਰ ਰਹਿਣ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੀ ਹਵਾ ਦੀ ਗੁਣਵਤਾ ਦਾ ਮਾਪਦੰਡ ਹਰ ਸਾਲ ਦਸੰਬਰ ਤੋਂ ਜਨਵਰੀ ਦੌਰਾਨ 3000 ਤੋਂ ਜ਼ਿਆਦਾ ਰਹਿੰਦਾ ਹੈ ਜਦੋਂਕਿ ਗੁਆਂਢੀ ਸੂਬਿਆਂ ‘ਚ ਪਰਾਲੀ ਨਹੀਂ ਸਾੜੀ ਜਾਂਦੀ ਇਸ ਤੋਂ ਸਪੱਸ਼ਟ ਹੈ ਕਿ ਦਿੱਲੀ ‘ਚ ਵਾਹਨਾਂ, ਬਿਜਲੀ ਪਲਾਂਟ, ਸਫਾਈ ਦਾ ਕੰਮ ਸਮੇਤ ਕਈ ਕੰਮਾਂ ਕਾਰਨ ਪ੍ਰਦੂਸ਼ਣ ਵਧਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।