ਆਤਮਾ ਦੇ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ: ਪੂਜਨੀਕ ਗੁਰੂ ਜੀ

Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਇੱਕ ਅਲੌਕਿਕ ਸ਼ਕਤੀ ਹੈ, ਇੱਕ ਪਰਮਾਨੰਦ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਲਈ ਆਪਣੇ ਆਪ ਨੂੰ ਸਾਧਣਾ ਪੈਂਦਾ ਹੈ, ਆਪਣੇ ਅੰਦਰ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ ਪੈਂਦਾ ਹੈ। ਇਸ ਲਈ ਪਰਮਾਤਮਾ ਦਾ ਨਾਮ ਇੱਕੋ ਇੱਕ ਰਾਹ ਹੈ ।ਜਿਸ ਨਾਲ ਇਨਸਾਨ ਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ ਤੇ ਉਸ ਭਾਵਨਾ ਤਹਿਤ ਇਨਸਾਨ ਪਰਹਿੱਤ ਲਈ ਸੇਵਾ ਕਰਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰਦਾ ਹੈ, ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਤਿਉਂ-ਤਿਉਂ ਇਨਸਾਨ ਪਰਮ ਪਿਤਾ ਪਰਮਾਤਮਾ ਦੇ ਰਹਿਮੋ-ਕਰਮ ਦਾ ਹੱਕਦਾਰ ਬਣਦਾ ਚਲਿਆ ਜਾਂਦਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਮਨ ਜਾਂ ਮਨਮਤੇ ਲੋਕਾਂ ਤੋਂ ਇਨਸਾਨ ਜਿੰਨਾ ਦੂਰ ਰਹੇ, ਓਨਾ ਹੀ ਚੰਗਾ ਹੈ ਜਿਵੇਂ ਗੁਰੂ, ਪੀਰ-ਫ਼ਕੀਰ ਕਹੇ, ਉਸ ‘ਤੇ ਅਮਲ ਕਰਨਾ। ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਉਹ ਮਾਲਕ ਹਰ ਜਗ੍ਹਾ, ਹਰ ਪਲ, ਹਰ ਛਿਣ ਹਰ ਕਿਸੇ ਨੂੰ ਦੇਖ਼ਦਾ ਹੈ ਸਾਰੀ ਦੁਨੀਆ ਖ਼ਤਮ ਹੋ ਸਕਦੀ ਹੈ, ਖੰਡ-ਬ੍ਰਹਿਮੰਡ ਸਭ ਕੁਝ ਖ਼ਤਮ ਹੋ ਸਕਦੇ ਹਨ ਪਰ ਮਾਲਕ ਹਰ ਜਗ੍ਹਾ ਹੈ। (Saint Dr MSG)

Also Read : ਆਪਣੇ ਭਗਤਾਂ ਦੀ ਲਾਜ ਰੱਖਦੈ ਪਰਮਾਤਮਾ

ਇਹ ਸੱਚ, ਨਾ ਤਾਂ ਪਰਲੋ ‘ਚ ਕਦੇ ਖ਼ਤਮ ਹੋਇਆ ਤੇ ਨਾ ਹੀ ਮਹਾਂਪਰਲੋ  ‘ਚ ਮਾਲਕ ਦਾ ਨਾਮ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਉਹ ਹਰ ਜਗ੍ਹਾ ਹੈ, ਹਰ ਛਿਣ, ਹਰ ਕਿਸੇ ਨੂੰ ਦੇਖਦਾ ਹੈ, ਜੇਕਰ ਇਨਸਾਨ ਇਹ ਗੱਲ ਦਿਮਾਗ ‘ਚ ਬੈਠਾ ਲਓ ਤਾਂ ਸ਼ਾਇਦ ਜ਼ਿੰਦਗੀ ‘ਚ ਕਦੇ ਕੋਈ ਬੁਰਾ ਕਰਮ ਨਾ ਕਰੋ ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਵੋ। (Dera Sacha Sauda)

LEAVE A REPLY

Please enter your comment!
Please enter your name here