ਰਾਮ-ਨਾਮ ਹੀ ਬਣਾਉਂਦਾ ਹੈ ਇਨਸਾਨ ਨੂੰ ਬੇ-ਗ਼ਮ  : ਪੂਜਨੀਕ ਗੁਰੂ ਜੀ

Ram Rahim

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ, ਅੱਲ੍ਹਾ, ਵਾਹਿਗੁਰੂ, ਰਾਮ ਦੀ ਯਾਦ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਹੈ। ਜੋ ਇਨਸਾਨ ਨੂੰ ਬੇ-ਗ਼ਮ ਬਣਾ ਸਕੇ ਇਨਸਾਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕੇ ਤੇ ਆਉਣ ਵਾਲੇ ਪਹਾੜ ਵਰਗੇ ਕਰਮ ਨੂੰ ਕੱਟ ਸਕੇ। ਇਹ ਸਭ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ, ਸੇਵਾ ਨਾਲ ਹੀ ਸੰਭਵ ਹੈ ।ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਬੁਰੀ ਬਲਾ ਹੈ ਗੈਰਤ-ਅਣਖ਼ ਇੱਕ ਵੱਖ ਚੀਜ਼ ਹੈ ਸੱਚ, ਨੇਕੀ ਦੀ ਰਾਹ ‘ਤੇ ਚਲਦੇ ਹੋਏ ਆਪਣਾ ਦ੍ਰਿੜ੍ਹ ਵਿਸ਼ਵਾਸ ਬਣਾ ਕੇ ਰੱਖਣਾ, ਉਸ ਨੂੰ ਅਣਖ਼- ਗੈਰਤ ਕਿਹਾ ਜਾਂਦਾ ਹੈ ਘਮੰਡ, ਹੰਕਾਰ ਆ ਜਾਣਾ ਸਹੀ ਨਹੀਂ ਹੈ। Anmol Bachan

ਇੱਕ ਸੇਵਾਦਾਰ, ਮਾਲਕ ਨਾਲ ਪਿਆਰ ਕਰਨ ਵਾਲੇ ਨੂੰ ਜਿੰਨਾ ਹੋ ਸਕੇ ਦੀਨਤਾ-ਨਿਰਮਤਾ ਧਾਰਨ ਕਰਨੀ ਚਾਹੀਦੀ ਹੈ। ਸਭ ਨਾਲ ਮਿੱਠਾ ਬੋਲੋ ਤੇ ਕਿਸੇ ਨੂੰ ਵੀ ਕੌੜਾ ਨਾ ਬੋਲੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਨੂੰ ਸਲਾਮ ਹੈ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਦੇ ਨਾਮ ਦਾ ਪੱਟਾ ਜਦੋਂ ਗਲ਼ ‘ਚ ਪੈ ਜਾਂਦਾ ਹੈ ਤਾਂ ਜੀਵ ਉਸ ਪੱਟੇ ਨੂੰ ਸਲਾਮ ਕਰਦੇ ਹਨ, ਨਾ ਕਿ ਆਦਮੀ ਦੀਆਂ ਕਰਤੂਤਾਂ ਨੂੰ ਇਸ ਲਈ ਆਪਣੇ ਅੰਦਰ ਦੇ ਬੁਰੇ ਕਰਮਾਂ ਨੂੰ ਬਦਲ ਦਿਓ ਤੁਹਾਡੇ ਅੰਦਰ ਜੋ ਗ਼ਲਤ ਗੱਲਾਂ ਹਨ, ਉਨ੍ਹਾਂ ਨੂੰ ਆਪਣੇ ਅੰਦਰ ਆਉਣ ਨਾ ਦਿਓ ਸਿਮਰਨ, ਸੇਵਾ ਕਰੋ ਤੇ ਸਭ ਦਾ ਭਲਾ ਮੰਗੋ, ਫਿਰ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ।

ਕਿਸੇ ਨੂੰ ਦੁਖੀ ਦੇਖ ਕੇ ਆਦਮੀ ਉਸ ਦੇ ਦੁੱਖ ‘ਚ ਸ਼ਰੀਕ ਹੋ ਜਾਵੇ ਇਹੀ ਹੈ ਇਨਸਾਨੀਅਤ (Anmol Bachan)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਕਿਸੇ ਨੂੰ ਤੜਫ਼ਦਾ ਹੋਇਆ ਦੇਖ ਕੇ ਤੁਹਾਡੇ ਅੰਦਰ ਤੜਫ਼ ਪੈਦਾ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਹੈ। ਇਨਸਾਨੀਅਤ ਦਾ ਮਤਲਬ ਹੀ ਇਹੀ ਹੈ ਕਿ ਕਿਸੇ ਨੂੰ ਦੁਖੀ ਦੇਖ ਕੇ ਆਦਮੀ ਉਸ ਦੇ ਦੁੱਖ ‘ਚ ਸ਼ਰੀਕ ਹੋ ਜਾਵੇ ਤੇ ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ। ਕਿਸੇ ਦੁਖੀ ਨੂੰ ਹੋਰ ਜ਼ਿਆਦਾ ਦੁਖੀ, ਪਰੇਸ਼ਾਨ ਕਰਨਾ ਇਨਸਾਨੀਅਤ ਨਹੀਂ ਸਗੋਂ ਹੈਵਾਨੀਅਤ, ਸ਼ੈਤਾਨੀਅਤ ਹੈ ਇਸ ਲਈ ਭਾਈ, ਤੁਸੀਂ ਬਚਨਾਂ ‘ਤੇ ਅਮਲ ਕਰਿਆ ਕਰੋ ਤੇ ਦੀਨਤਾ-ਨਿਮਰਤਾ ਧਾਰਨ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ