ਰੂਹਾਨੀਅਤ: ਰਾਮ-ਨਾਮ ਜਪਣ ਲਈ ਹੈ ਮਨੁੱਖ ਦਾ ਜਨਮ

God Sent Saints, Revered Guru Ji

ਰੂਹਾਨੀਅਤ: ਰਾਮ-ਨਾਮ ਜਪਣ ਲਈ ਹੈ ਮਨੁੱਖ ਦਾ ਜਨਮ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੋ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ (Ram Naam) ਦਾ ਜਾਪ ਕਰਦੇ ਹਨ, ਉਹ ਦੋਵਾਂ ਜਹਾਨਾਂ ਵਿੱਚ ਅਮਰ ਹੋ ਜਾਂਦੇ ਹਨ, ਆਵਾਗਮਨ ਤੋਂ ਆਜ਼ਾਦ ਹੋ ਜਾਂਦੇ ਅਤੇ ਨਿੱਜਧਾਮ, ਸੱਚਖੰਡ, ਸਤਿਲੋਕ ਵਿੱਚ ਪਹੁੰਚ ਜਾਂਦੇ ਹਨ ਆਤਮਾ ਨੂੰ ਆਪਣੇ ਮਾਲਕ ਤੋਂ ਵਿੱਛੜਿਆਂ ਸਦੀਆਂ ਗੁਜ਼ਰ ਗਈਆਂ ਹਨ ਅਤੇ ਇਸ ਦੌਰਾਨ ਆਤਮਾ ਨੂੰ ਬੇਇੰਤਹਾ ਦੁੱਖ ਝੱਲਣਾ ਪਿਆ ਹੈ ਇਸ ਲਈ ਸੰਤ, ਪੀਰ-ਫ਼ਕੀਰ ਜੀਵਾਂ ਨੂੰ ਸਮਝਾਉਣ ਲਈ ਆਉਦੇ ਹਨ ਕਿ ਮਨੁੱਖੀ ਸਰੀਰ ਵਿੱਚ ਹੀ ਆਤਮਾ ਆਪਣੇ ਇਸ ਦੁੱਖ ਨੂੰ ਖ਼ਤਮ ਕਰ ਸਕਦੀ ਹੈ ਮਨੁੱਖੀ ਸਰੀਰ ਵਿੱਚ ਮਾਲਕ ਦਾ ਨਾਮ ਲੈਣਾ ਚਾਹੀਦਾ ਹੈ, ਭਗਤੀ-ਇਬਾਦਤ ਕਰਨੀ ਚਾਹੀਦੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਰਾਮ ਦਾ ਨਾਮ ਸੁੱਖਾਂ ਦੀ ਖਾਨ ਹੈ ਜੋ ਮਾਲਕ ਦਾ ਨਾਮ ਲੈਂਦਾ ਹੈ ਉਸਨੂੰ ਨਾਮ ਦਾ ਫ਼ਲ ਮਿਲਦਾ ਹੈ, ਜੋ ਮਾਲਕ ਦੀ ਚਰਚਾ ਸੁਣਦਾ ਹੈ ਉਹ ਵੀ ਉਸਦੇ ਫ਼ਲ ਦਾ ਅਧਿਕਾਰੀ ਬਣਦਾ ਹੈ ਅਤੇ ਬਚਨਾਂ ’ਤੇ ਅਮਲ ਕਰ ਲੈਂਦਾ ਹੈ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਮਾਤਲੋਕ ਵਿੱਚ ਹਾਸਲ ਕਰ ਲੈਂਦਾ ਹੈ ਪਰ ਅੱਜ ਬੜਾ ਘੋਰ ਕਲਿਯੁਗ ਹੈ ਇਨਸਾਨ ਰਾਮ ਦਾ ਨਾਮ (Ram Naam) ਲੈਂਦਾ ਹੈ ਪਰ ਉਸ ਨੂੰ ਲੈਣ ਨਹੀਂ ਦਿੱਤਾ ਜਾ ਰਿਹਾ ਹੈ

ਇਹ ਕੋਈ ਨਵੀਂ ਗੱਲ ਵੀ ਨਹੀਂ ਹੈ ਕਿਉਕਿ ਸਾਡੇ ਪਵਿੱਤਰ ਧਰਮਾਂ ਵਿੱਚ, ਵੇਦ-ਸ਼ਾਸਤਰਾਂ ਵਿੱਚ ਹਰ ਜਗ੍ਹਾ ਲਿਖਿਆ ਹੋਇਆ ਹੈ ਕਿ ਅਜਿਹਾ ਘੋਰ ਕਲਿਯੁਗ ਆਵੇਗਾ ਕਿ ਜਦੋਂ ਲੋਕ ਬੁਰਾਈ, ਨਿੰਦਿਆ, ਬੁਰੇ ਕਰਮ ਕਰਿਆ ਕਰਨਗੇ ਅਤੇ ਉਦੋਂ ਲੋਕ ਖਾਮੋਸ਼ ਰਿਹਾ ਕਰਨਗੇ ਉਸ ਸਮੇਂ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਣਾ ਮੁਸ਼ਕਿਲ ਹੋ ਜਾਵੇਗਾ ਪਰ ਉਸ ਸਮੇਂ ਵਿੱਚ ਜੋ ਥੋੜ੍ਹੀ ਦੇਰ ਵੀ ਰਾਮ ਦਾ ਨਾਮ ਲਿਆ ਕਰੇਗਾ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਵੀ ਜ਼ਰੂਰ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ