ਦੋ ਰੋਜ਼ਾ ਕਸ਼ਮੀਰ ਦੌਰੇ ‘ਤੇ ਜਾਣਗੇ ਰਾਜਨਾਥ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੰਮੂ-ਕਸ਼ਮੀਰ ਦੇ ਵਿਰੋਧੀ ਧਿਰ ਆਗੂਆਂ ਦੀ ਮੁਲਾਕਾਤ ਤੋਂ ਬਾਅਦ ਘਾਟੀ ‘ਚ ਸਥਿਤੀ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੱਲ੍ਹ ਕਸ਼ਮੀਰ ਜਾਣਗੇ। ਉਨ੍ਹਾਂ ਦਾ ਬੀਤੇ ਇੱਕ ਮਹੀਨ ੇ’ਚ ਘਾਟੀ ਦਾ ਇਹ ਦੂਜਾ ਦੌਰਾ ਹੋਵੇਗਾ। ਗ੍ਰਹਿ ਮੰਤਰਾਲੇ ਅਨੁਸਾਰ ਸਿੰਘ ਬੁੱਧਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਕਸ਼ਮੀਰ ਜਾ ਰਹੇ ਹਨ ਤੇ ਉਨ੍ਹਾਂ ਨਾਲ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਦੇ ਵੀ ਜਾਣ ਦੀ ਸੰਭਾਵਨਾ ਹੈ।