ਰਾਜਸਥਾਨ ਤੇ ਕੋਲਕਾਤਾ ‘ਚ ਹੋਵੇਗੀ ਧਮਾਕੇਦਾਰ ਟੱਕਰ

ਜੈਪੁਰ (ਏਜੰਸੀ)। ਆਪਣੇ ਪਿਛਲੇ ਮੁਕਾਬਲਿਆਂ ‘ਚ 200 ਦਾ ਸਕੋਰ ਖੜ੍ਹਾ ਕਰਦੇ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀਆਂ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਦਰਮਿਆਨ ਬੁੱਧਵਾਰ ਨੂੰ ਇੱਥੇ ਆਈਪੀਐਲ 11 ਦੇ 15ਵੇਂ ਮੈਚ ਵਿੱਚ ਧਮਾਕੇਦਾਰ ਟੱਕਰ ਹੋਵੇਗਾ ਰਾਜਸਥਾਨ ਨੇ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ ਬੰਗਲੂਰੁ ‘ਚ ਚਾਰ ਵਿਕਟਾਂ ‘ਤੇ 217 ਦੌੜਾਂ ਦਾ ਸਕੋਰ ਬਣਾਉਣ ਤੋਂ ਬਾਅਦ 19 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ ਜਦੋਂਕਿ ਕੋਲਕਾਤਾ ਨੇ ਆਪਣੇ ਘਰੇਲੂ ਈਡਨ ਗਾਰਡਨ ਮੈਦਾਨ ‘ਚ 9 ਵਿਕਟਾਂ ‘ਤੇ 200 ਦੌੜਾਂ ਬਣਾਉਣ ਤੋਂ ਬਾਅਦ ਦਿੱਲੀ ਡੇਅਰਡੇਵਿਲਜ਼ ਨੂੰ 71 ਦੌੜਾਂ ਨਾਲ ਹਰਾਇਆ ਸੀ। (Cricket News)

ਕੋਲਕਾਤਾ ਨੇ ਹੁਣ ਤੱਕ ਚਾਰ ਮੈਚਾਂ ‘ਚ ਦੋ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ ਜਦੋਂਕਿ ਰਾਜਸਥਾਨ ਨੇ ਤਿੰਨ ਮੈਚਾਂ ਵਿੱਚੋਂ ਦੋ ਜਿੱਤੇ ਅਤੇ ਇੱਕ ਮੈਚ ਹਾਰਿਆ ਹੈ । ਦੋਵਾਂ ਦਰਮਿਆਨ ਇਸ ਮੁਕਾਬਲੇ ਵਿੱਚ ਜ਼ਬਰਦਸਤ ਟੱਕਰ ਹੋਣ ਦੀ ਪੂਰੀ ਆਸ ਹੈ ਕਿਉਂਕਿ ਦੋਵੇਂ ਹੀ ਟੀਮਾਂ ਸ਼ਾਨਦਾਰ ਲੈਅ ‘ਚ ਦਿਸ ਰਹੀਆਂ ਹਨ। ਰਾਜਸਥਾਨ ਦੇ ਕਪਤਾਨ ਅਜਿੰਕੇ ਰਹਾਣੇ ਅਤੇ ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਇੱਕ ਹੋਰ ਜਿੱਤ ਹਾਸਲ ਕਰਨ ਅਤੇ ਆਪਣੀ ਜੇਤੂ ਲੈਅ ਬਰਕਰਾਰ ਰੱਖਣ ਲਈ ਬੇਤਾਬ ਹੋਣਗੇ । ਰਾਜਸਥਾਨ ਨੇ ਆਪਣੇ ਪਿਛਲੇ ਮੈਚ ਵਿੱਚ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਦੀ 10 ਛੱਕਿਆਂ ਨਾਲ ਸਜੀ ਨਾਬਾਦ 92 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਸਿਤਾਰਿਆਂ ਨਾਲ ਸਜੀ ਰਾਇਲ ਚੈਲੰਜ਼ਰਸ ਬੰਗਲੂਰੁ ਨੂੰ 19 ਦੌੜਾਂ ਨਾਲ ਹਰਾਇਆ ਸੀ। (Cricket News)

ਇਹ ਵੀ ਪੜ੍ਹੋ : EPFO Higher Pension : ਈਪੀਐੱਫ਼ਓ ਦੇ ਗਾਹਕਾਂ ਦੀ ਹੋਈ ਮੌਜ

ਕਪਤਾਨ ਅਜਿੰਕੇ ਰਹਾਣੇ ਨੇ 20 ਗੇਂਦਾਂ ‘ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 30, ਬੇਨ ਸਟੋਕਸ ਨੇ 21 ਗੇਂਦਾਂ ‘ਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 27 ਦੌੜਾਂ, ਜੋਸ ਬਟਲਰ ਨੇ 14 ਗੇਂਦਾਂ ‘ਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 23 ਦੌੜਾਂ ਅਤੇ ਰਾਹੁਲ ਤ੍ਰਿਪਾਠੀ ਨੇ ਸਿਰਫ਼ ਪੰਜ ਗੇਂਦਾਂ ‘ਚ ਇੱਕ ਚੌਕਾ ਅਤੇ ਇੱਕ ਛੱਕਾ ਲਗਾਉਂਦੇ ਹੋਏ । ਨਾਬਾਦ 14 ਦੌੜਾਂ ਬਣਾ ਕੇ ਰਾਜਸਥਾਨ ਨੂੰ ਇੰਨੇ ਮਜ਼ਬੂਤ ਸਕੋਰ ਤੱਕ ਪਹੰਚਾਇਆ ਸੀ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬੰਗਲੂਰੁ ਟੀਮ ਉਸਦਾ ਪਿੱਛਾ ਨਹੀਂ ਕਰ ਸਕੀ। (Cricket News)

ਕੋਲਕਾਤਾ ਨੇ ਵੀ ਆਪਣਤ ਪਿਛਲੇ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਕੋਲਕਾਤਾ ਟੀਮ ‘ਚ ਸ਼ਾਮਲ ਦਿੱਲੀ ਦੇ ਨੀਤੀਸ਼ ਰਾਣਾ, ਕੈਰੇਬਿਆਈ ਧਾਕੜ ਆਂਦਰੇ ਰਸੇਲ, ਸਲਾਮੀ ਬੱਲੇਬਾਜ ਕ੍ਰਿਸ ਲਿਨਅਤੇ ਰੌਬਿਨ ਉਥੱਪਾ ਨੇ ਧਮਾਕੇਦਾਰ ਪਾਰੀਆਂ ਖੇਡੀਆਂ ਸਨ ਇਸ ਮੈਚ ਵਿੱਚ ਦੋਵੇਂ ਟੀਮਾਂ ਦੇ ਬੱਲੇਬਾਜਾਂ ਦਰਮਿਆਨ ਵਿਸਫੋਟਕ ਮੁਕਾਬਲਾ ਹੋ ਸਕਦਾ ਹੈ ਅਤੇ ਜੋ ਟੀਮ ਇੱਕ ਦੂਸਰੇ ਦੇ ਬੱਲੇਬਾਜ਼ਾਂ ‘ਤੇ ਲਗਾਮ ਕੱਸਣ ‘ਚ ਕਾਮਯਾਬ ਹੋਵੇਗੀ ਜਿੱਤ ਦਾ ਹਾਰ ਉਸਦੇ ਗਲ ‘ਚ ਹੀ ਪਵੇਗਾ। (Cricket News)