ਮੋਦੀ ਦੇ ਸੂਟ ‘ਤੇ ਰਾਹੁਲ ਵੱਲੋਂ ਵਿਅੰਗ, ‘ਮੋਦੀ ਦੇ ਅਸਾਧਾਰਨ ਤਿਆਗ ਦਾ ਪੁਰਸਕਾਰ’

ਨਵੀਂ ਦਿੱਲੀ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਵਾਦ ਭਰੇ ਸੂਟ ਦੇ ‘ਨਿਲਾਮੀ ‘ਚ ਸਭ ਤੋਂ ਮਹਿੰਗਾ ਵਿਕਣ ਵਾਲੇ ਸੂਟ’ ਵਜੋਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਦਰਜ ਹੋਣ ‘ਤੇ ਅੱਜ ਵਿਅੰਗ ਕਸਦਿਆਂ ਕਿਹਾ ਕਿ ਇਹ ਸ੍ਰੀ ਮੋਦੀ ਦੇ ਅਸਾਧਾਰਨ ਤਿਆਗ ਦਾ ਪੁਰਸਕਾਰ ਹੈ।
ਸ੍ਰੀ ਗਾਂਧੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ‘ਤੇ ਕਿਹਾ ਕਿ ਮੋਦੀ ਜੀ ਦੇ ਅਸਾਧਾਰਨ ਤਿਆਗ ਦਾ ਪੁਰਸਕਾਰ ਨਾਲ ਹੀ ਉਨ੍ਹਾਂ ਨੇ ਨਿਊਜ਼ ਰਿਪੋਰਟ ਦੀ ਲਿੰਗ ਵੀ ਪੋਸਟ ਕੀਤੀ।