ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ

Body Donation

ਜਵਾਨ ਪੁੱਤਰ ਦੀ ਮੌਤ ਉਪਰੰਤ ਸਰੀਰਦਾਨ ਕਰਨਾ ਸ਼ਲਾਘਾਯੋਗ : ਵਿਧਾਇਕ ਗਿੱਲ

(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਵਿਚ ਉਸ ਵੇੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਭੰਗੀਦਾਸ ਨਰਿੰਦਰ ਇੰਸਾਂ ਦੇ ਇਕਲੌਤੇ ਅਤੇ ਜਵਾਨ ਪੁੱਤਰ ਰਾਹੁਲ ਇੰਸਾਂ (22) ਦੀ ਸੰਖੇਪ ਬਿਮਾਰੀ ਨਾਲ ਮੌਤ ਹੋ ਗਈ ਪਿਤਾ ਨਰਿੰਦਰ ਇੰਸਾਂ ਅਤੇ ਮਾਤਾ ਨਿਸ਼ਾ ਇੰਸਾਂ ਨੇ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ਼ਾਂ ਲਈ ਅਚਾਰਿਆ ਸ਼੍ਰੀ ਚੰਦਰ ਕਾਲਜ ਆਫ ਮੈਡੀਕਲ ਸਾਇੰਸਜ ਐਂਡ ਹਸਪਤਾਲ ਜੰਮੂ ਬਾਇਪਾਸ ਰੋਡ ਨੂੰ ਦਾਨ ਕੀਤਾ।

ਰਾਹੁਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।

ਇਹ ਵੀ ਪੜ੍ਹੋ : ਜ਼ੇਰੇ ਇਲਾਜ ਨੌਜਵਾਨ ਪੁਲਿਸ ਕਾਂਸਟੇਬਲ ਦੀ ਮੌਤ, ਘਰ ਸਮੇਤ ਸ਼ਹਿਰ ’ਚ ਛਾਇਆ ਮਾਤਮ

ਨਰਿੰਦਰ ਇੰਸਾਂ ਭੰਗੀਦਾਸ ਦੇ ਨੌਜਵਾਨ ਪੁੱਤਰ ਰਾਹੁਲ ਇੰਸਾਂ ਦੀ ਅੱਜ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਇਹ ਪਰਿਵਾਰ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕੰਮਾਂ ਵਿਚ ਅੱਗੇ ਰਹਿੰਦਾ ਹੈ ਸਾਨੂੰ ਸਾਡੇ ਗੁਰੂ ਸਮਝਾਉਂਦੇ ਹਨ ਕਿ ਜਿਉਂਦੇੇ ਜੀ ਮਨੁੱਖਤਾ ਦੀ ਸੇਵਾ ਕਰੀਏ, ਪਰ ਮੌਤ ਤੋਂ ਬਾਅਦ ਵੀ ਇਸ ਪਰਿਵਾਰ ਨੇ ਫੈਸਲਾ ਕੀਤਾ ਕਿ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ।

ਆਉਣ ਵਾਲੇ ਸਮੇਂ ਵਿਚ ਉਸ ਸਰੀਰ ਤੇ ਜੋ ਖੋਜ ਹੋਵੇਗੀ ਪਤਾ ਨਹੀਂ ਕਿੰਨੀਆਂ ਹੀ ਜਿੰਦਗੀਆਂ ਨੂੰ ਉਸ ਖੋਜ ਤੋਂ ਨਵੀਂ ਜਿੰਦਗੀ ਮਿਲੇਗੀ ਅਤੇ ਕਿੰਨਾ ਭਲਾ ਸਮਾਜ ਜਾਂ ਇਨਸਾਨੀਅਤ ਦਾ ਹੋਵੇਗਾ ਭਾਣਾ ਮੰਨਣਾ ਕਹਿਣਾ ਸੌਖਾ ਹੈ ਪ੍ਰੰਤੂ ਬਹੁਤ ਔਖਾ ਹੈ ਇਸ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਸਿੱਖਿਆ ’ਤੇ ਚਲਦਿਆਂ ਬਹੁਤ ਵੱਡਾ ਫੈਸਲਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ।
ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ (ਸ਼ਹਿਰੀ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ