ਚੀਨੀ ਅੰਬੈਂਸੀ ਨੂੰ ਮਿਲੇ ਸਨ ਰਾਹੁਲ

Rahul Gandhi, Meets, Chinese, Embassy, India

ਕਾਂਗਰਸ ਨੇ ਕੀਤਾ ਸੀ ਇਨਕਾਰ

ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਫਸ ਸਕਦੇ ਹਨ। ਕਾਂਗਰਸ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ 8 ਜੁਲਾਈ ਨੂੰ ਚੀਨ ਦੇ ਅੰਬੇਸਡਰ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਿੱਕਮ ਵਿੱਚ ਜਾਰੀ ਤਣਾਅ ‘ਤੇ ਗੱਲਬਾਤ ਕੀਤੀ ਸੀ। ਦਰਅਸਲ, ਚੀਨੀ ਦੂਤਘਰ ਦੇ WeChat  ਅਕਾਊਂਟ ਨੇ 8 ਜੁਲਾਈ ਨੂੰ ਰਾਹੁਲ ਦੀ ਬੈਠਕ ਦੀ ਪੁਸ਼ਟੀ ਕੀਤੀ ਹੈ ਪਰ ਬਾਅਦ ਵਿੱਚ ਇਸ  ਸਟੇਟਮੈਂਟ ਨੂੰ ਹਟਾ ਦਿੱਤਾ। ਕਾਂਗਰਸ ਵੱਲੋਂ ਇਸ ਨੂੰ ਕੁਝ ਚੈਨਲਾਂ ਦੀ ਜਾਅਲੀ ਖ਼ਬਰ ਦੱਸਿਆ ਗਿਆ ਹੈ।

ਰਾਹੁਲ ਦੀ ਚੀਨੀ ਅੰਬੇਸਡਰ ਨਾਲ ਮੁਲਾਕਾਤ ਹੋਈ ਜਾਂ ਨਹੀਂ

ਦਰਅਸਲ, ਰਿਪਬਲਿਕ ਟੀਵੀ ਨੇ ਆਪਣੀ ਵੈਬਸਾਈਟ ‘ਤੇ ਚੀਨ ਅੰਬੈਸੀ ਦੀ ਵੈਬਸਾਈਟ ਦਾ ਉਹ ਸਟੇਟਮੈਂਟ ਪਬਲਿਸ਼ ਕੀਤਾ ਜਿਸ ਵਿੱਚ ਮੁਲਾਕਾਤ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਇਸ ਵਿੱਚ ਟਵਿਸਟ ਉਦੋਂ ਆਇਆ ਜਦੋਂ ਅੰਬੈਸੀ ਨੇ ਬਾਅਦ ਵਿੱਚ ਮੁਲਾਕਾਤ ‘ਤੇ ਦਿੱਤੇ ਗਏ ਆਪਣੀ ਸਰਕਾਰੀ ਸਟੇਟਮੈਂਟ ਨੂੰ ਵੈਬਸਾਈਟ ਤੋਂ ਹਟਾ ਦਿੱਤਾ। ਹੁਣ ਉੱਥੇ ਪੇਜ ਨਾ ਹੋਣ ਦਾ ਮੈਸੇਜ ਆ ਰਿਹਾ ਹੈ।