ਨਵੀਂ ਦਿੱਲੀ, 4 ਨਵੰਬਰ
ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਅੱਜ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ। ਸ਼ਾਹਜ਼ਾਦ ਪੂਨਾਵਾਲਾ ਦੀ ਨਰਾਜ਼ਗੀ ਦੇ ਚਲਦੇ ਇਹ ਵੀ ਤੈਅ ਹੈ ਕਿ ਰਾਹੁਲ ਗਾਂਧੀ ਹੀ ਕਾਂਗਰਸ ਦੇ ਪ੍ਰਧਾਨ ਹੋਣਗੇ।
2006 ਵਿੱਚ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਹ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਸੀ ਕਿ ਉਹ ਆਮ ਜਨਤਾ ਅਤੇ ਆਪਣੇ ਲੋਕਾਂ ਵਿਚਕਾਰ ਰਹਿ ਕੇ ਕੰਮ ਕਰਨਾ ਚਾਹੁਣਗੇ।
ਇਸ ਤੋਂ ਬਾਅਦ ਫਿਰ ਭਾਵੇਂ 2009 ਦੀ ਚੋਣ ਹੋਵੇ ਜਾਂ ਫਿਰ 2014 ਦੀਆਂ ਲੋਕ ਸਭਾ ਚੋਣਾਂ, ਹਰ ਵਾਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦੀ ਮੰਗ ਵੀ ਹੁੰਦੀ ਰਹੀ ਹੈ ਪਰ ਰਾਹੁਲ ਨੇ ਕਦੇ ਸਰਕਾਰ ਵਿੱਚ ਰਹਿ ਕੇ ਕੰਮ ਨਹੀਂ ਕੀਤਾ। ਕਾਂਗਰਸ ਦਾ ਮੀਤ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਹੈਸੀਅਤ ਕਾਂਗਰਸ ਵਿੱਚ ਨੰਬਰ ਦੋ ਦੀ ਰਹੀ। ਭਾਵੇਂ ਵੁਹ ਕਾਂਗਰਸ ਦੇ ਨੇਤਾ ਹਮੇਸ਼ਾ ਉਨ੍ਹਾਂ ਨੂੰ ‘ਸਿੱਖਣ’ ਵਾਲਾ ਨੇਤਾ ਹੀ ਦੱਸਦੇ ਰਹੇ।
ਇਸ ਦੌਰਾਨ ਉਨ੍ਹਾਂ ਨਾਲ ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਾਰਟੀ ਵਿੱਚ ਲੰਮੇ ਸਮੇਂ ਤੋਂ ਰਾਹੁਲ ਗਾਂਧੀ ਨੂੰ ਪਾਰਟੀ ਕਮਾਨ ਦਿੱਤੇ ਜਾਣ ਦੀ ਮੰਗ ਉੱਠਦੀ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।