ਇਟਲੀ ‘ਚ ਭੂਚਾਲ, 6 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ

ਰੋਮ। ਮੱਧ ਇਟਲੀ ‘ਚ ਅੱਜ ਸਵੇਰੇ ਆਏ 6.2 ਤੀਬਰਤਾ ਦੇ ਭੂਚਾਲ ਨਾਲ ਛੇ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੱਧ ਇਟਲੀ ਦੇ ਸ਼ਹਿਰ ਇਕੁਮੋਲੀ ਦੇ ਮੇਅਰ ਨੇ ਦੱਸਿਆ ਕਿ ਭੂਚਾਲ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਸ਼ਹਿਰ ਦੇ ਮੇਅਰ ਸਟੇਫਾਨੋ ਪੇਡਸਸੀ ਦੇ ਇੱਕ ਟੀਵੀ ਚੈਨਲ ਆਰਏਆਈ ਨੂੰ ਦੱਸਿਆ ਕਿ ਚਾਰ ਵਿਅਕਤੀ ਮਲਬੇ ‘ਚ ਦਬੇ ਹੋਏ ਹਨ ਪਰ ਉਨ੍ਹਾਂ ਦੇ ਜਿਉਂਦੇ ਹੋਣ ਦੀ ਸੰਭਾਵਨਾ ਨਹੀਂ ਹੈ।