ਓਲੰਪਿਕ ‘ਚ ਚਾਂਦੀ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਬਣੀ
ਨਵੀਂ ਦਿੱਲੀ। ਬੈਡਮਿੰਟਨ ਦੇ ਮਹਿਲਾ ਸਿੰਗਲਜ ਦੇ ਫਾਈਨਲ ‘ਚ ਪੀਵੀ ਸਿੰਧੂ ਦਾ ਮੁਕਾਬਲਾ ਸਪੇਨ ਦੀ ਵਿਸ਼ਵ ਨੰਬਰ ਇੱਕ ਮਹਿਲਾ ਖਿਡਾਰਨ ਕੈਰੋਲਿਨਾ ਮਾਰਿਨ ਨਾਲ ਹੋਇਆ। ਪਹਿਲੇ ਗੇਮ ‘ਚ ਪੀਵੀ ਸੰਧੂ ਦਾ ਪਲੜਾ ਭਾਰੀ ਰਿਹਾ ਤੇ ਉਸ ਨੇ ਕੈਰੋਲਿਨਾ ਨੂੰ 21-19 ਨਾਲ ਹਰਾਇਆ। ਦੂਜੇ ਗੇਮ ‘ਚ ਕੈਰੋਲਿਨਾ ਨੇ 12-21 ਨਾਲ ਵਾਧਾ ਬਣਾਇਆ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਮੁਕਾਬਲੇ ‘ਚ ਸਿੰਧੂ ਨੇ ਚੀਨ ਦੀ ਵਿਸ਼ਵ ਦੀ ਨੰਬਰ ਦੋ ਖਿਡਾਰਨ ਵਾਂਗ ਯਿਹਾਨ ਨੂੰ ਹਰਾ ਕੇ ਸੈਮੀਫਾਈਨ ਦਾ ਰਾਹ ਤੈਅ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਸਿੱਧੇ ਗੇਮ ‘ਚ ਹਰਾ ਕੇ ਰੀਓ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਸਿੰਗਲ ਦੇ ਫਾਈਨਲ ‘ਚ ਪੁੱਜਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣਨ ਗਈ ਹੈ। ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਵਾਰ ਕਾਂਸੀ ਤਮਗਾ ਵਿਜੇਤਾ ਸਿੰਧੂ ਨੇ ਜਾਪਾਨ ਦੀ ਆਲ ਇੰਗਲੈਂਡ ਚੈਂਪੀਅਨ ਖਿਲਾਫ਼ 49 ਮਿੰਟ ਤੱਕ ਚਲੇ ਮੈਚ ‘ਚ 21-19, 21-10 ਨਾਲ ਜਿੱਤ ਦਰਜ ਕੀਤੀ। ਬੇਹੱਦ ਪ੍ਰਤਿਭਾਸ਼ਾਲੀ ਸਿੰਧੂ ਆਪਣੀ ਸੀਨੀਅਰ ਸਾਇਨਾ ਨੇਹਵਾਲ ਤੋਂ ਵੀ ਇੱਕ ਕਦਮ ਅੱਗੇ ਨਿਕਲਣ ‘ਚ ਸਫ਼ਲ ਰਹੀ ਜਿਸ ਨੇ ਲੰਡਨ 2012 ‘ਚ ਕਾਂਸੀ ਤਮਗਾ ਜਿੱਤ ਕੇ ਭਾਰਤ ਨੂੰ ਬੈਡਮਿੰਟਨ ‘ਚ ਪਹਿਲਾ ਤਮਗਾ ਦਿਵਾਇਆ ਸੀ।