ਭਾਰੀ ਹੰਗਾਮੇ ਦਰਮਿਆਨ ‘ਭਰੋਸਗੀ ਦਾ ਮਤਾ ਪੇਸ਼’, ਭਾਜਪਾ ਦਾ ਬਾਈਕਾਟ, ਕਾਂਗਰਸੀ ਮੁਅੱਤਲ, 3 ਵਾਰ ਸਦਨ ਦੀ ਕਾਰਵਾਈ ਰੁਕੀ

Punjab Vidhan Sabha

(Punjab Vidhan Sabha) ਕਾਂਗਰਸੀਆ ਨੂੰ ਮਾਰਸ਼ਲ ਨੇ ਧੱਕੇ ਨਾਲ ਕੀਤਾ ਸਦਨ ਤੋਂ ਬਾਹਰ, ਸਦਨ ਅੰਦਰ ਹੰਗਾਮਾ ਕਰ ਰਹੇ ਸਨ ਕਾਂਗਰਸੀ ਵਿਧਾਇਕ

  •  ਭਰੋਸਗੀ ਮੁੱਦੇ ਨੂੰ ਲੈ ਕੇ ਚੁੱਕ ਰਹੇ ਸਨ ਉਂਗਲਾਂ, ਵਿਧਾਨ ਸਭਾ ਸਪੀਕਰ ਨੇ ਕਈ ਵਾਰ ਦਿੱਤੀ ਸੀ ਚਿਤਾਵਨੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਪਹਿਲੇ ਦਿਨ ਹੀ ਭਾਰੀ ਹੰਗਾਮੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਗੀ ਦਾ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਜੰਮ ਕੇ ਹੰਗਾਮਾ ਕੀਤਾ ਅਤੇ ਇਸ ਭਰੋਸਗੀ ਦੇ ਮਤੇ ਨੂੰ ਪੇਸ਼ ਹੋਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਾਂਗਰਸੀ ਵਿਧਾਇਕ ਇਸ ਵਿੱਚ ਸਫ਼ਲ ਨਹੀਂ ਹੋ ਪਾਈ।

ਕਾਂਗਰਸ ਦੇ ਵਿਧਾਇਕਾਂ ਵੱਲੋਂ 35 ਮਿੰਟ ਤੋਂ ਜਿਆਦਾ ਦੇਰ ਤੱਕ ਹੰਗਾਮਾ

ਕਾਂਗਰਸ ਦੇ ਵਿਧਾਇਕਾਂ ਵੱਲੋਂ ਇਸ ਦਾ ਜੰਮ ਕੇ ਵਿਰੋਧ ਕਰਦੇ ਹੋਏ 35 ਮਿੰਟ ਤੋਂ ਜਿਆਦਾ ਦੇਰ ਤੱਕ ਹੰਗਾਮਾ ਕੀਤਾ ਅਤੇ ਸਦਨ ਦੀ ਕਾਰਵਾਈ ਹੀ ਨਹੀਂ ਚਲ ਪਾ ਰਹੀ ਸੀ। ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਲਗਾਤਾਰ 3 ਵਾਰ ਲਈ ਮੁਲਤਵੀ ਕਰਨਾ ਪਿਆ। ਇਸ ਦੌਰਾਨ ਸਦਨ ਦੀ ਕਾਰਵਾਈ ਨੂੰ ਚਲਾਉਣ ਲਈ ਸਪੀਕਰ ਕੁਲਤਾਰ ਸੰਧਵਾ ਵੱਲੋਂ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਨੇਮ ਕਰਦੇ ਹੋਏ ਮੰਗਲਵਾਰ ਨੂੰ ਹੋਣ ਵਾਲੀ ਸਦਨ ਦੀ ਕਾਰਵਾਈ ਵਿੱਚੋਂ ਮੁਅੱਤਲ ਕਰ ਦਿੱਤਾ।

ਸਪੀਕਰ ਕੁਲਤਾਰ ਸੰਧਵਾ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰਨ ਦੇ ਨਾਲ ਹੀ ਮਾਰਸ਼ਲਾਂ ਨੂੰ ਵੀ ਆਦੇਸ਼ ਦਿੱਤੇ ਕਿ ਉਹ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰਨ। ਜਿਸ ਤੋਂ ਬਾਅਦ ਹੀ ਸਦਨ ਦੀ ਕਾਰਵਾਈ ਚਲ ਪਾਈ। ਇਸ ਤੋਂ ਪਹਿਲਾਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਵਲੋਂ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ ਗਿਆ ਸੀ।

ਸਦਨ ਵੱਲੋਂ 4 ਵਿੱਛੜੀ ਰੂਹਾਂ ਨੂੰ ਸਰਧਾਂਜਲੀ ਦਿੱਤੀ (Punjab Vidhan Sabha)

ਮੰਗਲਵਾਰ ਨੂੰ ਸਵੇਰੇ 11 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਦਨ ਵੱਲੋਂ 4 ਵਿੱਛੜੀ ਰੂਹਾਂ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਬਾਅਦ ਵਿੱਚ 2 ਹੋਰ ਦੀ ਯਾਦ ਵਿੱਚ ਸੋਕ ਮਤੇ ਪੇਸ਼ ਕੀਤੇ ਗਏ। ਇਸ ਤੋਂ ਬਾਅਦ 50 ਮਿੰਟ ਲਈ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। 12 ਵਜੇ ਸਦਨ ਵਿੱਚ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਪ੍ਰਸ਼ਨ ਕਾਲ ਨਹੀਂ ਹੋਣ ਜਾ ਰਿਹਾ ਹੈ ਅਤੇ ਸਦਨ ਦੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰੋਸਗੀ ਮਤਾ ਪੇਸ਼ ਕੀਤਾ ਜਾਏਗਾ।

 ਜ਼ੀਰੋ ਕਾਲ ਕਿਸੇ ਵੀ ਸਮੇਂ ਕੀਤਾ ਜਾ ਸਕਦਾ : ਸਪੀਕਰ ਕੁਲਤਾਰ ਸੰਧਵਾ

ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਭਰੋਸਗੀ ਦਾ ਮਤਾ ਪੇਸ਼ ਕਰਨ ਲਈ ਖੜੇ ਹੋਏ ਕਾਂਗਰਸੀ ਵਿਧਾਇਕਾਂ ਨੇ ਰੌਲਾ ਪਾ ਲਿਆ ਕਿ ਪਹਿਲਾਂ ਜ਼ੀਰੋ ਕਾਲ ਕਰਵਾਇਆ ਜਾਵੇ ਤਾਂ ਕਿ ਵਿਧਾਇਕ ਆਪਣੇ ਆਪਣੇ ਵਿਧਾਨ ਸਭਾ ਹਲਕੇ ਦੀ ਗੱਲਬਾਤ ਕਰ ਸਕਣ। ਇਸ ‘ਤੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਜ਼ੀਰੋ ਕਾਲ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਪਰ ਪਹਿਲਾਂ ਮਤਾ ਪੇਸ਼ ਕੀਤਾ ਜਾਏਗਾ ਕਿਉਂਕਿ ਹੁਣ ਸਦਨ ਦੇ ਲੀਡਰ ਭਗਵੰਤ ਮਾਨ ਆਪਣੀ ਸੀਟ ਤੋਂ ਖੜੇ ਵੀ ਹੋ ਗਏ ਹਨ ਪਰ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਵਿੱਚ ਹੰਗਾਮਾ ਜਾਰੀ ਰੱਖਿਆ ਤਾਂ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ।

ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਕੀਤਾ ਭਰੋਸਗੀ ਮਤੇ ਖ਼ਿਲਾਫ਼ ਹੰਗਾਮਾ

ਇਸ ਤੋਂ ਬਾਅਦ ਮੁੜ ਜਦੋਂ ਸਦਨ (Punjab Vidhan Sabha) ਦੀ ਕਾਰਵਾਈ ਸ਼ੁਰੂ ਹੋਈ ਤਾਂ ਫਿਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਭਰੋਸਗੀ ਮਤੇ ਖ਼ਿਲਾਫ਼ ਹੰਗਾਮਾ ਕਰਨ ਲੱਗ ਪਏ ਤਾਂ ਸਪੀਕਰ ਕੁਲਤਾਰ ਸੰਧਵਾ ਵੱਲੋਂ ਕਾਫ਼ੀ ਜਿਆਦਾ ਸਮਝਾਇਆ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਕਈ ਟਿੱਪਣੀ ਕੀਤੀ ਗਈ ਪਰ ਕਾਂਗਰਸੀ ਵਿਧਾਇਕ ਮੰਨਣ ਨੂੰ ਹੀ ਤਿਆਰ ਨਹੀਂ ਸਨ। ਜਿਸ ਕਾਰਨ ਸਪੀਕਰ ਕੁਲਤਾਰ ਸੰਧਵਾ ਵੱਲੋਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਮੰਗਲਵਾਰ ਦੀ ਕਾਰਵਾਈ ਲਈ ਸਦਨ ਤੋਂ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕਰਦੇ ਹੋਏ ਮਾਰਸ਼ਲ ਨੂੰ ਆਦੇਸ਼ ਦਿੱਤੇ ਕਿ ਉਨਾਂ ਨੂੰ ਸਦਨ ਤੋਂ ਬਾਹਰ ਕੀਤਾ ਜਾਵੇ।

ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਰੋਕੀ ਗਈ। ਜਿਸ ਤੋਂ ਬਾਅਦ ਮਾਰਸ਼ਲ ਦੇ ਲੱਖ ਸਮਝਾਉਣ ਤੋਂ ਬਾਅਦ ਵੀ ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ ਨਹੀਂ ਗਏ ਅਤੇ ਮੁੜ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਪੀਕਰ ਕੁਲਤਾਰ ਸੰਧਵਾ ਨੇ ਮਾਰਸ਼ਲ (ਸੁਰੱਖਿਆ ਕਰਮਚਾਰੀ) ਨੂੰ ਸਖ਼ਤੀ ਨਾਲ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕਰਨ ਦੇ ਆਦੇਸ਼ ਦਿੱਤੇ ਅਤੇ ਸਦਨ ਦੀ ਕਾਰਵਾਈ ਨੂੰ 10 ਮਿੰਟ ਲਈ ਮੁਅੱਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਦਨ ਤੋਂ ਬਾਹਰ ਗਏ।

ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ, ਕਿਹੜੀ ਗੱਲ ਤੋਂ ਕਾਨੇ ਹੋ : ਭਗਵੰਤ ਮਾਨ

ਜਿਸ ਸਮੇਂ ਕਾਂਗਰਸੀ ਵਿਧਾਇਕ ਸਦਨ (Punjab Vidhan Sabha) ਵਿੱਚ ਹੰਗਾਮਾ ਕਰ ਰਹੇ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨਾਂ ਨੂੰ ਕਿਹਾ ਕਿ ਉਹ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਿਉਂ ਨਹੀਂ ਕਰਦੇ ਹਨ, ਕਿਹੜੀ ਗੱਲ ਤੋਂ ਕਾਨੇ ਹੋਏ ਬੈਠੇ ਹਨ। ਕੀ ਭਾਜਪਾ ਨਾਲ ਉਨਾਂ ਦੀ ਆਂਟੀ ਗਾਟੀ ਹੋ ਗਈ ਹੈ, ਜਿਹੜਾ ਕਿ ਅਪਰੇਸ਼ਨ ਲੋਟਸ ਵਿੱਚ ਸਾਥ ਦੇਣ ਦੀ ਥਾਂ ‘ਤੇ ਕਾਂਗਰਸ ਉਨਾਂ ਦਾ ਵਿਰੋਧ ਹੀ ਕਰਨ ਵਿੱਚ ਲਗੀ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕਾਨੂੰਨ ਸਿਖਾਉਣ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਕਾਨੂੰਨ ਸਿੱਖ ਕੇ ਆਉਣ, ਕਿਉਂਕਿ ਉਹ ਸਪੀਕਰ ਖ਼ਿਲਾਫ਼ ਹੀ ਬੋਲੀ ਜਾ ਰਹੇ ਹਨ। ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ।

ਸਦਨ ਦੀ ਕਾਰਵਾਈ ਵੀਰਵਾਰ ਤੱਕ ਲਈ ਮੁਲਤਵੀਂ

ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਨੂੰ ਵੀਰਵਾਰ 29 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਵਿੱਚ ਭਰੋਸਗੀ ਮਤੇ ’ਤੇ ਬਹਿਸ ਚਲ ਰਹੀ ਸੀ ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਮੰਗ ਕੀਤੀ ਕਿ ਸਦਨ ਵਿੱਚੋਂ ਕਾਂਗਰਸ ਅਤੇ ਭਾਜਪਾ ਬਾਹਰ ਹਨ, ਜਦੋਂ ਕਿ ਉਨਾਂ ਲਈ ਇਸ ਬਹਿਸ ਵਿੱਚ ਭਾਗ ਲੈਣ ਅਤੇ ਸੁਣਨਾ ਜਰੂਰੀ ਹੈ। ਇਸ ਲਈ ਸਦਨ ਦੀ ਕਾਰਵਾਈ ਨੂੰ ਅਗਲੀ ਬੈਠਕ ਤੱਕ ਲਈ ਮੁਲਤਵੀ ਕਰ ਦਿੱਤਾ ਜਾਵੇ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਵਲੋਂ ਸਦਨ ਦੀ ਕਾਰਵਾਈ ਨੂੰ ਵੀਰਵਾਰ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।

ਪੰਜਾਬ ਵਿਧਾਨ ਸਭਾ ’ਚ ਕੀ ਕੀ ਹੋਇਆ (Punjab Vidhan Sabha)

  • ਮੰਗਲਵਾਰ ਨੂੰ ਸਵੇਰੇ 11 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ
  • ਸਦਨ ਵੱਲੋਂ 4 ਵਿੱਛੜੀ ਰੂਹਾਂ ਨੂੰ ਸਰਧਾਂਜਲੀ ਦਿੱਤੀ ਗਈ
  • ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕਾਨੂੰਨ ਸਿਖਾਉਣ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਕਾਨੂੰਨ ਸਿੱਖ ਕੇ ਆਉਣ
  • ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਨੂੰ ਵੀਰਵਾਰ 29 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤਾ
  • ਸਪੀਕਰ ਕੁਲਤਾਰ ਸੰਧਵਾ ਵਲੋਂ ਸਦਨ ਦੀ ਕਾਰਵਾਈ ਨੂੰ ਵੀਰਵਾਰ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।
  • ਸਪੀਕਰ ਕੁਲਤਾਰ ਸੰਧਵਾ ਵੱਲੋਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਮੰਗਲਵਾਰ ਦੀ ਕਾਰਵਾਈ ਲਈ ਸਦਨ ਤੋਂ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕਰਦੇ ਹੋਏ ਮਾਰਸ਼ਲ ਨੂੰ ਆਦੇਸ਼ ਦਿੱਤੇ ਕਿ ਉਨਾਂ ਨੂੰ ਸਦਨ ਤੋਂ ਬਾਹਰ ਕੀਤਾ ਜਾਵੇ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ