ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ

Punjab, Congress, Soon, New, President

ਸੁਨੀਲ ਜਾਖੜ ਦੀ ਛੁੱਟੀ ਤੈਅ, ਰਾਜ ਕੁਮਾਰ ਵੇਰਕਾ ਬਣ ਸਕਦੇ ਹਨ ਨਵੇਂ ਕਾਂਗਰਸ ਪ੍ਰਧਾਨ | Punjab Congress

  • ਰਾਜ ਕੁਮਾਰ ਵੇਰਕਾ ਨੂੰ ਪ੍ਰਧਾਨ ਬਣਾ ਕੇ ਰਾਹੁਲ ਗਾਂਧੀ ਦਲਿਤਾਂ ਨੂੰ ਕਰਨਾ ਚਾਹੁੰਦੇ ਹਨ ਖ਼ੁਸ਼ | Punjab Congress

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਲਦ ਹੀ ਛੁੱੱਟੀ ਹੋਣ ਜਾ ਰਹੀਂ ਹੈ, ਸੁਨੀਲ ਜਾਖੜ ਦੇ ਕਾਰਜ਼ਕਾਲ ਤੋਂ ਰਾਹੁਲ ਗਾਂਧੀ ਕੋਈ ਜਿਆਦਾ ਖ਼ੁਸ਼ ਨਹੀਂ ਹਨ, ਇਸ ਕਰਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਸੁਨੀਲ ਜਾਖੜ ਦੀ ਥਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ‘ਤੇ ਰਾਜ ਕੁਮਾਰ ਵੇਰਕਾ ਨੂੰ ਬਿਠਾਇਆ ਜਾ ਸਕਦਾ ਹੈ। ਦਲਿਤਾਂ ਨੂੰ ਪ੍ਰਧਾਨਗੀ ਦਿੰਦੇ ਹੋਏ ਰਾਹੁਲ ਗਾਂਧੀ ਪੰਜਾਬ ਦੇ ਉਨ੍ਹਾਂ ਸਾਰੇ ਦਲਿਤਾ ਨੂੰ ਖੁਸ਼ ਕਰਨਾ ਚਾਹੁੰਦੇ ਹਨ, ਜਿਹੜੇ ਕਿ ਕੈਬਨਿਟ ਵਾਧੇ ਦੌਰਾਨ ਮੰਤਰੀ ਨਹੀਂ ਬਣਨ ਦੇ ਕਾਰਨ ਨਰਾਜ਼ ਹੋ ਗਏ ਸਨ।

ਸੂਤਰਾ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਲਈ ਰਾਜ ਕੁਮਾਰ ਵੇਰਕਾ ਦਾ ਨਾਅ ਲਗਭਗ ਫਾਈਨਲ ਕਰ ਲਿਆ ਗਿਆ ਹੈ, ਇਸ ਲਈ ਕਾਂਗਰਸ ਪ੍ਰਧਾਨ ਲਈ ਕੋਈ ਜਿਆਦਾ ਨਾ ਲੰਬੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਹੋਰ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਾਜ ਕੁਮਾਰ ਵੇਰਕਾ ਨੂੰ ਪ੍ਰਧਾਨ ਬਣਾਉਣ ਲਈ ਜਲਦ ਹੀ ਰਾਹੂਲ ਗਾਂਧੀ ਐਲਾਨ ਕਰ ਸਕਦੇ ਹਨ।

ਇਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ। ਸੁਨੀਲ ਜਾਖੜ ਨੂੰ ਕਾਂਗਰਸ ਪ੍ਰਧਾਨ ਬਣਾਏ ਹੋਏ ਲਗਭਗ 1 ਸਾਲ ਬੀਤ ਚੁੱਕਾ ਹੈ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾ ਉਨਾਂ ਨੂੰ ਵੀ ਰਵਾਨਾ ਕੀਤਾ ਜਾ ਰਿਹਾ ਹੈ।

ਲੋਕ ਸਭਾ ਚੋਣਾਂ ‘ਚ ਉਮੀਦਵਾਰੀ ਵੀ ਹਟਾਉਣ ਦਾ ਕਾਰਨ! | Punjab Congress

ਸੁਨੀਲ ਜਾਖੜ ਨੂੰ ਕਾਂਗਰਸ ਪ੍ਰਧਾਨਗੀ ਤੋਂ ਹਟਾਉਣ ਦੀ ਤਿਆਰੀ ਪਿੱਛੇ ਉਨ੍ਹਾਂ ਦਾ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਹੋਣਾ ਵੀ ਦੱਸਿਆ ਜਾ ਰਿਹਾ ਹੈ। ਸੁਨੀਲ ਜਾਖੜ ਇਸ ਸਮੇਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ ਅਤੇ ਇਸੇ ਸੀਟ ਤੋਂ ਉਹ ਦੁਬਾਰਾ ਚੋਣ ਮੈਦਾਨ ਵਿੱਚ ਉੱਤਰਨਗੇ, ਇਸ ਲਈ ਉਹ ਕਾਂਗਰਸ ਪ੍ਰਧਾਨ ਰਹਿੰਦੇ ਹੋਏ ਹੋਰ ਸੀਟਾਂ ‘ਤੇ ਜਿਆਦਾ ਸਮਾਂ ਨਹੀਂ ਦੇ ਸਕਣਗੇ। ਜਿਸ ਨੂੰ ਦੇਖ਼ਦੇ ਹੋਏ ਵੀ ਉਨਾਂ ਨੂੰ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਛੂੱਟੀ ਦਿੱਤੀ ਜਾ ਰਹੀਂ ਹੈ ਤਾਂ ਕਿ ਉਹ ਆਪਣੀ ਸੀਟ ‘ਤੇ ਜਿਆਦਾ ਸਮਾਂ ਦੇ ਸਕਣ ਅਤੇ ਬਾਕੀ ਸੀਟਾਂ ‘ਤੇ ਕਾਂਗਰਸ ਪ੍ਰਧਾਨ ਚੰਗੀ ਤਰਾਂ ਪ੍ਰਚਾਰ ਕਰ ਸਕੇ।

ਜ਼ਿਲ੍ਹਾ ਪ੍ਰਧਾਨਾਂ ਦੀ ਇਸੇ ਕਾਰਨ ਲਟਕੀ ਹੋਈ ਐ ਸੂਚੀ | Punjab Congress

ਸੁਨੀਲ ਜਾਖੜ ਵੱਲੋਂ ਕੁਝ ਹਫ਼ਤੇ ਪਹਿਲਾਂ ਆਪਣੇ ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਜਕਾਰੀ ਦੀ ਸੂਚੀ ਰਾਹੁਲ ਗਾਂਧੀ ਕੋਲ ਭੇਜੀ ਗਈ ਸੀ ਤਾਂ ਕਿ ਸੂਚੀ ਨੂੰ ਇਜ਼ਾਜਤ ਲੈਣ ਤੋਂ ਬਾਅਦ ਜਾਰੀ ਕੀਤਾ ਜਾ ਸਕੇ। ਇਸ ਸੂਚੀ ਨੂੰ ਪਾਸ ਕਰਨ ਦੀ ਥਾਂ ‘ਤੇ ਰਾਹੁਲ ਗਾਂਧੀ ਨੇ ਆਪਣੇ ਕੋਲ ਹੀ ਪੈਂਡਿੰਗ ਰੱਖਿਆ ਹੋਇਆ ਹੈ, ਕਿਉਂਕਿ ਨਵੇਂ ਪ੍ਰਧਾਨ ਵੱਲੋਂ ਕੀਤੀ ਜਾਣ ਵਾਲੀ ਸੂਚੀ ਨੂੰ ਹੀ ਪਾਸ ਕੀਤਾ ਜਾਵੇ ਤਾਂ ਕਿ ਕੁਝ ਮਹੀਨਿਆਂ ਬਾਅਦ ਮੁੜ ਤੋਂ ਕਿਸੇ ਨੂੰ ਹਟਾਇਆ ਜਾਂ ਫਿਰ ਲਗਾਉਣ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।