ਪੰਜਾਬ ਕੈਬਨਿਟ ਨੇ ਲਏ ਕਿਸਾਨਾਂ ਲਈ ਅਹਿਮ ਫ਼ੈਸਲੇ, ਹੁਣੇ ਪੜ੍ਹੋ…

Punjab Cabinet

ਚੰਡੀਗੜ੍ਹ। ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ’ਚ ਅੱਜ ਅਹਿਮ ਫ਼ੈਸਲੇ ਹੋਏ ਹਨ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮ ਕਾਰਨ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਹਨ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਊਨ੍ਹਾਂ ਦੀ ਪੂਰੀ ਮੱਦਦ ਕੀਤੀ ਜਾਵੇਗੀ। 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਪੂਰੀ ਫਸਲ ਦਾ ਨੁਕਸਾਨ ਹੋਇਆ ਅਤੇ ਬਾਕੀਆਂ ਨੂੰ 6800 ਦਿੰਤਾ ਜਾਵੇਗਾ, ਜਿਨ੍ਹਾਂ ਦਾ 33 ਤੋਂ 75 ਫ਼ੀਸਦੀ ਨੁਕਸਾਨ ਹੋਇਆ ਹੈ।

ਧਾਲੀਵਾਲ ਤੇ ਅਰੋੜਾ ਨੇ ਦੱਸਿਆ ਕਿ ਗਿਰਦਾਵਰੀ ਪਿੰਡ ਦੇ ਲੋਕਾਂ ਦੇ ਸਾਹਮਣੇ ਕੀਤੀ ਜਾਵੇਗੀ। ਜਿਨ੍ਹਾਂ ਘਰਾਂ ਦਾ ਵੀ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ 5200 ਰੁਪਏ ਦਿੱਤਾ ਜਾਵੇਗਾ। ਜਿਨ੍ਹਾਂ ਦਾ ਪੂਰੇ ਘਰ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ 1 ਲੱਖ 20000 ਦਿੱਤੇ ਜਾਣਗੇ, ਪੰਜਾਬ ’ਚ ਬਾਸਮਤੀ ਵੱਧ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। (Punjab Cabinet)

ਪੰਜਾਬ ਵਿੱਚ ਜੋ ਵੀ ਨਕਲੀ ਦਵਾਈਆਂ ਬਣਾਵੇਗਾ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀ ਹੱਦ ਅੰਦਰ ਫੈਕਟਰੀ ਬੰਦ ਕੀਤੀ ਜਾਵੇਗੀ ਅਤੇ ਜੇ ਬਾਹਰ ਦੀ ਹੋਈ ਤਾਂ ਪੰਜਾਬ ਵਿੱਚ ਦਵਾਈ ਵੇਚਣ ਨਹੀਂ ਦਿੱਤੀ ਜਾਵੇਗੀ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਖੇਤੀ ਪਾਣੀ ਬਿਨਾ ਸੰਭਵ ਨਹੀਂ ਹੈ, ਲੋਕਾਂ ਦੀ ਨਹਿਰੀ ਪਾਣੀ ਦੀ ਨਿਰਭਰਤਾ ਖਤਮ ਹੁੰਦੀ ਜਾ ਰਹੀ ਸੀ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੋਣ ਲੰਗ ਗਈ ਸੀ, ਕਿਸਾਨ ਜਿਸ ਨੂੰ ਨਹਿਰੀ ਪਾਣੀ ਦੀ ਲੋੜ ਹੈ ਉਹ ਦੰਸੇਗਾ, ਨਹਿਰੀ ਪਾਣੀ ਉਸ ਦੇ ਖੇਤਾਂ ਤੱਕ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਨੇ ਵਧਾਈਆਂ ਚਿੰਤਾ ਦੀਆਂ ਲਕੀਰਾਂ, ਸਾਵਧਾਨੀ ਜ਼ਰੂਰੀ

ਪਿਛਲੇ ਸਮੇਂ ਜੋ ਰਜਿਸਟਰੀ ਰੇਟ ਵਿੱਚ 2 ਫ਼ੀਸਦੀ ਦਾ ਫਾਇਦਾ ਹੋਇਆ ਜੋ ਟਾਰਗੇਟ 3950 ਸੀ ਉਹ ਵਧ ਕੇ 4100 ਤੋਂ ਵੱਧ ਇੱਕ ਮਹੀਨੇ ਹੋਰ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਹੁਣ ਕੋਈ ਵੀ 30 ਅਪਰੈਲ ਤੱਕ ਪੁਰਾਣੇ ਰੇਟ ’ਤੇ ਰਜਿਸਟਰੀ ਕਰਵਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ