ਗਲਤ ਨੂੰ ਸਜ਼ਾ (Wrong punishment)

ਗਲਤ ਨੂੰ ਸਜ਼ਾ (Wrong punishment)

ਪ੍ਰਸਿੱਧ ਫ਼ਕੀਰ ਸ਼ੇਖ਼ ਸਾਅਦੀ ਸਕੂਲੀ ਸਿੱਖਿਆ ਵੇਲੇ ਇੱਕ ਹੁਸ਼ਿਆਰ ਵਿਦਿਆਰਥੀ ਸੀ ਉਸ ਦੀ ਵਿਲੱਖਣ ਬੁੱਧੀ ਦੀ ਸਾਰੇ ਪ੍ਰਸੰਸਾ ਕਰਦੇ ਪਰ ਇੱਕ ਸਹਿਪਾਠੀ ਦੀਆਂ ਆਦਤਾਂ ਉਸ ਨੂੰ ਪਸੰਦ ਨਹੀਂ ਸਨ ਇਸ ਤੋਂ ਉਹ ਦੁਖੀ ਵੀ ਨਜ਼ਰ ਆਉਂਦੇ ਸਨ ਇੱਕ ਦਿਨ ਸ਼ੇਖ ਸਾਅਦੀ ਨੇ ਆਪਣੇ ਗੁਰੂ ਜੀ ਨੂੰ ਸ਼ਿਕਾਇਤ ਕੀਤੀ, ‘ਫਲਾਣਾ ਵਿਦਿਆਰਥੀ ਮੇਰੇ ਤੋਂ ਬਹੁਤ ਸੜਦਾ ਹੈ’ ‘ਕਿਵੇਂ?’ ਉਸਤਾਦ ਨੇ ਪੁੱਛਿਆ ‘ਜਦੋਂ ਮੈਂ ਔਖੇ ਸ਼ਬਦਾਂ ਦਾ ਬਹੁਤ ਹੀ ਸਰਲ ਅਰਥ ਕੱਢਦਾ ਹਾਂ ਤਾਂ ਉਸ ਦਾ ਚਿਹਰਾ ਉੱਤਰ ਜਾਂਦਾ ਹੈ ਮੂੰਹ ਬਣਾਉਣ ਲੱਗਦਾ ਹੈ ਬਹੁਤ ਈਰਖਾ ਕਰਦਾ ਹੈ ਮੇਰੇ ਨਾਲ’ ‘ਅੱਛਾ!…ਮੈਂ ਉਸ ਨੂੰ ਸਮਝਾ ਦਿਆਂਗਾ’ ‘ਉਸਤਾਦ ਜੀ! ਇਹ ਈਰਖਾ ਕਰਨ ਵਾਲਾ ਲੜਕਾ ਜ਼ਰੂਰ ਨਰਕ ਨੂੰ ਜਾਵੇਗਾ ਇਹ ਪੱਕੀ ਗੱਲ ਹੈ’ ਇਸ ਵਾਰ ਉਸਤਾਦ ਨੇ ਸ਼ੇਖ ਸਾਅਦੀ ਨੂੰ ਕੋਲ ਬਿਠਾ ਕੇ ਕਿਹਾ, ‘ਆਪਣੇ ਸਹਿਪਾਠੀ ਨੂੰ ਤਾਂ ਨਰਕ ਭੇਜਣ ਦੀ ਗੱਲ ਆਖ ਰਹੇ ਹੋ ਪਰ ਤੂੰ ਕਿੱਥੇ ਸਾਫ਼ ਹੈਂ ਤੂੰ ਵੀ ਤਾਂ ਉਸ ਦੀ ਪਿੱਠ ਪਿੱਛੇ ਉਸ ਦੀ ਬੁਰਾਈ ਕਰ ਰਿਹਾ ਹੈਂ

ਸ਼ਿਕਾਇਤ ਲਾ ਰਿਹਾ ਹੈਂ ਆਪਣੇ ਦਿਲ ‘ਚ ਝਾਕ ਕੇ ਵੇਖ ਕੀ ਤੂੰ ਠੀਕ ਹੈਂ ਜਾਂ ਤੂੰ ਵੀ ਗਲਤ ਹੈਂ ਬੇਟਾ! ਗਲਤ ਜੋ ਵੀ ਹੋਵੇਗਾ, ਉਹ ਹੀ ਨਰਕ ਨੂੰ ਜਾਵੇਗਾ ਇਸ ਨੂੰ ਸਦਾ ਯਾਦ ਰੱਖਣਾ’ ਆਪਣੇ ਉਸਤਾਦ ਦੇ ਇਨ੍ਹਾਂ ਨੂੰ ਸ਼ਬਦਾਂ ਨੂੰ ਵਿਦਿਆਰਥੀ ਸ਼ੇਖ਼ ਸਾਅਦੀ ਨੇ ਦਿਲ ‘ਚ ਵਸਾ ਲਿਆ ਅਤੇ ਆਪਣੀ ਗਲਤੀ ਮੰਨੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਵੀ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.