ਪੰਜਾਬ ‘ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

 Public, Holiday, Announced, Punjab, Friday

ਪਿਛਲੇ ਕੁਝ ਸਾਲਾਂ ਬਿਮਾਰ ਚੱਲ ਰਹੇ ਸਨ ਸਿੰਗਲਾ

ਬਠਿੰਡਾ/ਨਵੀਂ ਦਿੱਲੀ, ਸੱਚ ਕਹੂੰ ਨਿਊਜ਼/ਏਜੰਸੀ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੇ ਦਿਹਾਂਤ ਦੇ ਅਫਸੋਸ ਵਜੋ ਸਾਰੇ ਸਰਕਾਰੀ ਦਫਤਰ ‘ਤੇ ਅਦਾਰੇ ਕੱਲ 29 ਜੂਨ ਨੂੰ ਬੰਦ ਕਰਨ ਦਾ ਐਲਾਨ ਕੀਤਾ। ਪਿਛਲੇ ਕੁਝ ਸਾਲਾਂ ਤੋਂ ਬਿਮਾਰ ਚੱਲ ਰਹੇ ਸ੍ਰੀ ਸਿੰਗਲਾ ਦਿੱਲੀ ਦੇ ਵਸੰਤ ਬਿਹਾਰ ਇਲਾਕੇ ‘ਚ ਰਹਿ ਰਹੇ ਸਨ। ਅੱਜ ਸਵੇਰੇ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਕਾਰਨ ਏਮਜ਼ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਿੰਗਲਾ 78 ਸਾਲਾਂ ਦੇ ਸਨ ਉਨ੍ਹਾਂ ਦੇ ਪਰਿਵਾਰ ‘ਚ ਪਤਨੀ, ਇੱਕ ਧੀ ਅਤੇ ਇੱਕ ਪੁੱਤਰ ਹੈ। ਬਠਿੰਡਾ ਤੋਂ ਵਿਧਾਇਕ ਸ੍ਰੀ ਸਿੰਗਲਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ (2002-2007) ‘ਚ ਵਿੱਤ ਮੰਤਰੀ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।