ਨਵੀਂ ਦਿੱਲੀ। ਦੇਸ਼ ‘ਚ ਦਾਲਾਂ ਦੀ ਕਿੱਲਤ, ਜਮ੍ਹਾਖੋਰੀ ਤੇ ਕੀਮਤ ਵਾਧੇ ਦੀ ਸਮੱਸਿਆ ਨਾਲ ਜੂਝ ਰਹੀ ਸਰਕਾਰ ਨੇ ਹੁਣ ਇਸ ਦੀ ਪੈਦਾਵਾਰ ‘ਚ ਆਤਮਨਿਰਭਰਤਾ ਯਕੀਨੀ ਕਰਨ ਤੇ 2020-21 ਤੱਕ ਦੋ ਕਰੋੜ 40 ਲੱਖ ਟਨ ਦਾਲਾਂ ਦੀ ਪੈਦਾਵਾਰ ਦੀ ਬਹੁਉਦੇਸ਼ੀ ਯੋਜਨਾ ਤਿਆਰ ਕੀਤੀ ਹੈ।
ਭਾਰਤੀ ਖੇਤੀ ਖੋਜ ਪਰਿਸ਼ਦ ਤੇ ਖੇਤੀ ਤੇ ਸਹਿਕਾਰਤਾ ਵਿਭਾਗ ਸਾਂਝੇ ਤੌਰ ‘ਤੇ ਦਾਲਾ ਦੀ ਪੈਦਾਵਾਰ ਤੇ ਉਤਪਾਦਕਤਾ ‘ਚ ਵਾਧੇ ਲਈ ਇੱਕ ਕਾਰਜ ਯੋਜਨਾ ‘ਤੇ ਕੰਮ ਕਰ ਰਹੇ ਹਨ ਤੇ 2017-18 ‘ਚ ਦਾਲਾਂ ਦਾ ਉਤਪਾਦਨ ਦੋ ਕਰੋੜ 10 ਲੱਖ ਟਨ ਕਰਨ ਦਾ ਟੀਚਾ ਤੈਅ ਕੀਤਾ ਹੈ।