ਯੂਪੀ ‘ਚ 11,388 ਕਰੋੜ ਦਾ ਅਨੁਪੂਰਕ ਬਜਟ ਪੇਸ਼

Budget will boost economy with booster dose

ਏਜੰਸੀ
ਲਖਨਊ, 18 ਦਸੰਬਰ

ਉੱਤਰ ਪ੍ਰਦੇਸ਼ ਸਰਕਾਰ ਨੇ ਸੜਕ, ਬਿਜਲੀ, ਸਿਹਤ ਨਾਲ ਜੁੜੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਧਾਨ ਸਭਾ ‘ਚ ਅੱਜ 11,388 ਕਰੋੜ 17 ਲੱਖ ਰੁਪਏ ਦਾ ਅਨੁਪੂਰਕ ਬਜਟ ਪੇਸ਼ ਕੀਤਾ

ਵਿੱਤ ਮੰਤਰੀ ਰਾਜੇਸ਼ ਅਗਰਵਾਲ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਦੀ ਜਨਤਾ ਦੀ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮੱਦਦ ਮਿਲੇਗੀ ਅਨੁਪੂਰਕ ਬਜਟ ਬੀਤੇ ਮਈ ‘ਚ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਵੱਲੋਂ ਪਾਸ 362649.48 ਕਰੋੜ ਰੁਪਏ ਦੇ ਮੂਲ ਬਜਟ ਤੋਂ ਵੱਖ  ਹੈ

ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਮੌਜ਼ੂਦਗੀ ‘ਚ ਪੇਸ਼ ਅਨੁਪੂਰਕ ਬਜਟ ‘ਚ ਦੀਨਦਿਆਲ ਉਪਾਧਆਇ ਖਾਦੀ ਵਿਪਣਨ ਵਿਕਾਸ ‘ਚ ਮੱਦਦ ਲਈ ਲਗਭਗ ਇੱਕ ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਅਨੁਪੂਰਕ ਬਜਟ ‘ਚ ਸਵੱਛਤਾ ਅਭਿਆਨ ਮਿਸ਼ਨ ਤਹਿਤ ਖਪਾਨੇ ਬਣਾਉਣ ਲਈ ਵੀ ਧਨ ਦੀ ਵਿਵਸਥਾ ਕੀਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।