ਜ਼ਿੰਮੇਵਾਰੀ ਦਾ ਡਰ

ਸਾਹਿਤਕਾਰ ਅਚਾਰੀਆ ਮਹਾਂਵੀਰ ਪ੍ਰਸਾਦ ਦਿਵੈਦੀ ਦੇ ਪਿੰਡ ਦੌਲਤਪੁਰ (ਜ਼ਿਲ੍ਹਾ ਰਾਏਬਰੇਲੀ) ’ਚ ਇੱਕ ਮਕਾਨ ਦੀ ਕੰਧ ਬਹੁਤ ਕਮਜ਼ੋਰ ਹੋ ਗਈ ਸੀ। ਜੋ ਕਿਸੇ ਵੀ ਸਮੇਂ ਡਿੱਗ ਸਕਦੀ ਸੀ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਸ ਮਕਾਨ ਦੀ ਕੰਧ ਕਿਸੇ ਵੀ ਸਮੇਂ ਡਿੱਗ ਸਕਦੀ ਹੈ, ਜਿਸ ਨਾਲ ਲੰਘਣ ਵਾਲਿਆਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। (Prerna Motivation)

ਜ਼ਿਲ੍ਹਾ ਅਧਿਕਾਰੀ ਦੀ ਆਗਿਆ ਨਾਲ ਇੱਕ ਅਧਿਕਾਰੀ ਪਿੰਡ ਪਹੁੰਚਿਆ। ਸਥਿਤੀ ਜਾਂਚ ਕੇ ਉਸ ਨੇ ਵੇਖਿਆ ਕਿ ਦਿਵੇਦੀ ਦੇ ਸ਼ੱਕ ਦਾ ਕੋਈ ਠੋਸ ਆਧਾਰ ਨਹੀਂ ਹੈ। ਉਸ ਨੇ ਕਿਹਾ, ‘‘ਦਿਵੇਦੀ ਜੀ, ਤੁਹਾਡੀ ਚਿੰਤਾ ਸਾਡੀ ਸਮਝ ’ਚ ਨਹੀਂ ਆਈ, ਜੇਕਰ ਕੰਧ ਨੇ ਡਿੱਗਣਾ ਹੋਵੇਗਾ ਤਾਂ ਡਿੱਗ ਪਵੇਗੀ ਉਸ ਦੇ ਗੰਭੀਰ ਨਤੀਜੇ ਕੀ ਹੋ ਸਕਦੇ ਹਨ?’’ ਇਸ ’ਤੇ ਦਿਵੈਦੀ ਜੀ ਮੁਸਕਰਾਏ ਤੇ ਉਸ ਅਧਿਕਾਰੀ ਨੂੰ ਬੋਲੇ, ‘‘ਤੁਸੀਂ ਠੀਕ ਕਹਿੰਦੇ ਹੋ ਬੱਸ, ਇੰਨੀ ਜਿਹੀ ਗੱਲ ਇੱਕ ਕਾਗਜ਼ ’ਤੇ ਲਿਖ ਕੇ ਮੈਨੂੰ ਦੇ ਦਿਓ ਕਿ ਇਸ ਕੰਧ ਦੇ ਡਿੱਗਣ ਤੋਂ ਬਾਅਦ ਕਿਸੇ ਵਿਅਕਤੀ ਦੀ ਜਾਨ ਚਲੀ ਗਈ ਤਾਂ ਉਸ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ’’। ਇਹ ਸੁਣ ਕੇ ਅਧਿਕਾਰੀ ਨਿਰ-ਉੱਤਰ ਹੋ ਗਿਆ ਅਤੇ ਉਸ ਨੇ ਤੁਰੰਤ ਉਸ ਕੰਧ ਨੂੰ ਢਾਹੁਣ ਦਾ ਆਦੇਸ਼ ਦੇ ਦਿੱਤਾ। (Prerna Motivation)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ