ਪ੍ਰੇਮੀ ਰਾਮ ਸਿੰਘ ਇੰਸਾਂ ਬਣੇ ਬਲਾਕ ਸੁਨਾਮ ਦੇ 28ਵੇਂ ਸਰੀਰਦਾਨੀ

Body Donation

ਚੇਅਰਮੈਨ ਬਲਾਕ ਸੰਮਤੀ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ (Body Donation)

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਅੱਜ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਦੇ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ (Body Donation) ਕਰ ਦਿੱਤਾ।

ਇਸ ਮੌਕੇ 25 ਮੈਂਬਰ ਰਾਜੇਸ਼ ਕੁਮਾਰ ਬਿੱਟੂ ਅਤੇ ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਰਾਮ ਸਿੰਘ ਇੰਸਾਂ (75) ਵਾਸੀ ਰਾਮਗੜ੍ਹ ਜਵੰਧੇ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਭੰਗੀਦਾਸ ਬੀਰਬਲ ਸਿੰਘ ਇੰਸਾਂ, ਕੇਵਲ ਸਿੰਘ ਇੰਸਾਂ, ਸਵਰਨ ਸਿੰਘ ਇੰਸਾਂ, ਨਿਰਭੈ ਸਿੰਘ ਇੰਸਾਂ ਅਤੇ ਬੇਟੀ ਚਰਨਜੀਤ ਕੌਰ ਇੰਸਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮਿ੍ਰਤਕ ਦੇਹ ਨੂੰ ਕੇਡੀ ਮੈਡੀਕਲ ਕਾਲਜ ਹਸਪਤਾਲ ਐਂਡ ਰਿਸਰਚ ਸੈਂਟਰ ਮਥੁਰਾ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਗਣੇੇਸ਼ ਮੂਰਤੀ ਵਿਸਰਜਨ ਮੌਕੇ ਬਠਿੰਡਾ ਅਤੇ ਬਰਨਾਲਾ ’ਚ ਤਿੰਨ ਨੌਜਵਾਨ ਨਹਿਰ ’ਚ ਡੁੱਬੇ

ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਰਾਮ ਸਿੰਘ ਇੰਸਾਂ ਹਮੇਸ਼ਾਂ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਚੱਲਦਿਆਂ ਮਾਨਵਤਾ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਮੇਵਾ ਸਿੰਘ ਅਤੇ ਪਿੰਡ ਦੀ ਸਰਪੰਚ ਬਲਵੀਰ ਕੌਰ ਦੇ ਬੇਟੇ ਉਗਰ ਸਿੰਘ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਵੱਲੋਂ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਸਰੀਰਦਾਨੀ ਪ੍ਰੇਮੀ ਰਾਮ ਸਿੰਘ ਇੰਸਾਂ ਅਮਰ ਰਹੇ

ਇਸ ਮੌਕੇ ਬੇਨਤੀ ਅਰਦਾਸ ਬੋਲਣ ਤੋਂ ਬਾਅਦ ‘ਸਰੀਰਦਾਨੀ ਪ੍ਰੇਮੀ ਰਾਮ ਸਿੰਘ ਇੰਸਾਂ ਅਮਰ ਰਹੇ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫ਼ਲੇ ਦੇ ਰੂਪ ’ਚ ਅੰਤਮ ਵਿਦਾਇਗੀ ਦਿੱਤੀ। ਇਸ ਮੌਕੇ 15 ਮੈਂਬਰ ਜ਼ਿੰਮੇਵਾਰ ਜਸਪਾਲ ਇੰਸਾਂ, ਗਗਨ ਇੰਸਾਂ, ਜਸਵਿੰਦਰ ਮੰਗੀ ਇੰਸਾਂ, ਭਗਵਾਨ ਇੰਸਾਂ, ਕਰਮਜੀਤ ਇੰਸਾਂ, ਗੁਰਦੀਪ ਇੰਸਾਂ, ਰਾਮੇਸ਼ ਇੰਸਾਂ, ਸਤਨਾਮ ਇੰਸਾਂ, ਅਵਤਾਰ ਇੰਸਾਂ, ਦਰਸ਼ਨ ਇੰਸਾਂ, ਸਾਰੇ ਪੰਦਰ੍ਹਾਂ ਮੈਂਬਰ, ਸੁਜਾਨ ਭੈਣਾਂ, ਪਿੰਡਾਂ ਦੇ ਭੰਗੀਦਾਸ ਵੀਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਫੋਰਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ, ਰਿਸ਼ਤੇਦਾਰ ਸਾਕ-ਸਬੰਧੀਆਂ ਸਮੇਤ ਵੱਡੀ ਗਿਣਤੀ ਵਿਚ ਸਾਧ-ਸੰਗਤ ਮੌਜ਼ੂਦ ਸੀ।

ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਸਾਧ-ਸੰਗਤ ਇਹ ਕਾਰਜ ਕਰ ਰਹੀ ਹੈ : ਬਿੱਟੂ ਇੰਸਾਂ

ਇਸ ਮੌਕੇ 25 ਮੈਂਬਰ ਰਾਜੇਸ਼ ਬਿੱਟੂ ਇੰਸਾਂ ਨੇ ਕਿਹਾ ਕਿ ਇਸ ਪਰਿਵਾਰ ਨੇ ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਇਸ ਮਾਨਵਤਾ ਭਲਾਈ ਕਾਰਜ ਲਈ ਉਹ ਜ਼ਿੰਮੇਵਾਰ ਕਮੇਟੀ ਵੱਲੋਂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂ ਰਾਮ ਸਿੰਘ ਇੰਸਾਂ ਬਲਾਕ ਦੇ 28ਵੇਂ ਸਰੀਰਦਾਨੀ ਬਣੇ ਹਨ।

ਇਹ ਇਨਸਾਨੀਅਤ ਅਤੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ : ਉਗਰ ਸਿੰਘ

ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਸੁਨਾਮ ਮੇਵਾ ਸਿੰਘ ਅਤੇ ਪਿੰਡ ਦੀ ਸਰਪੰਚ ਬਲਵੀਰ ਕੌਰ ਦੇ ਬੇਟੇ ਉਗਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਨਸਾਨੀਅਤ ਅਤੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਉਨ੍ਹਾਂ ਕਿਹਾ ਕਿ ਸਰੀਰਦਾਨ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਰਿਸਰਚ ਵਿੱਚ ਮੱਦਦ ਕਰਨ ਦਾ ਕੰਮ ਕਰਦੇ ਹਨ ਅਤੇ ਇਹ ਸਮਾਜ ਭਲਾਈ ਲਈ ਇਕ ਉੱਤਮ ਕਦਮ ਹੈ। ਉਨ੍ਹਾਂ ਇਸ ਨਵੇਕਲੇ ਅਤੇ ਮਹਾਨ ਉਪਰਾਲੇ ਲਈ ਡੇਰਾ ਸੱਚਾ ਸੌਦਾ ਦੀ ਸੰਸਥਾ ਅਤੇ ਪਰਿਵਾਰ ਦੀ ਸ਼ਲਾਘਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ