ਪ੍ਰਵੀਨ ਤੋਗੜੀਆ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਕਿਹਾ, ਕਤਲ ਦੀ ਸਾਜਿਸ਼

Praveen, Togadia, Car, Truck, Said, Plot, Assassination

ਏਜੰਸੀ , ਨਵੀਂ ਦਿੱਲੀ

ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਪ੍ਰਵੀਨ ਤੋਗੜੀਆ ਦੀ ਕਾਰ ਨਾਲ ਬੁੱਧਵਾਰ ਨੂੰ ਸੂਰਤ ‘ਚ ਸੜਕ ਹਾਦਸਾ ਵਾਪਰੋ ਗਿਆ ਹਾਲਾਂਕਿ ਤੋਗੜੀਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਆਈ ਹੈ ਹਾਦਸੇ ‘ਚ ਉਹ ਵਾਲ-ਵਾਲ ਬਚ ਗਏ ਹਨ ਉੱਥੇ ਮੀਡੀਆ ਖਬਰਾਂ ਅਨੁਸਾਰ ਪ੍ਰਵੀਨ ਤੋਗੜੀਆ ਇਸ ਘਟਨਾ ਪਿੱਛੇ ਉਨ੍ਹਾਂ ਦੇ ਕਤਲ ਦੀ ਸਾਜਿਸ਼ ਦੱਸ ਰਹੇ ਹਨ ਮਾਮਲੇ ‘ਚ ਤੋਗੜੀਆ ਨੇ ਕਿਹਾ ਕਿ ਜੈੱਡ ਪਲੱਸ ਸੁਰੱਖਿਆ ਹੁੰਦੇ ਹੋਏ ਵੀ ਪੁਲਿਸ ਉਨ੍ਹਾਂ ਨੂੰ ਐਸਕਾਰਟ ਮੁਹੱਈਆ ਨਹੀਂ ਕਰਵਾ ਰਹੀ ਹੈ

ਇਹ ਘਟਨਾ ਬੁੱਧਵਾਰ ਸਵੇਰ ਦੀ ਹੈ ਤੋਗੜੀਆ ਦੀ ਗੱਡੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਪ੍ਰਵੀਨ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਲਿਸ ਨੂੰ ਆਪਣੇ ਰੂਟ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਦੇ ਦਿੱਤੀ ਸੀ ਤੋਗੜੀਆ ਨੇ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਆਪਣੇ ਸੁਰੱਖਿਆ ‘ਚ ਲਾਪਰਵਾਹੀ ਲਈ ਪੁਲਿਸ ਦੀ ਸ਼ਿਕਾਇਤ ਕਰਨਗੇ ਉਨ੍ਹਾਂ ਨੇ ਦੱਸਿਆ ਕਿ ਬੁਲਟਪਰੂਫ ਗੱਡੀ ਹੋਣ ਕਾਰਨ ਗੱਡੀ ਦੇ ਸਾਰੇ ਵਿਅਕਤੀ ਸੁਰੱਖਿਅਤ ਬਚ ਗਏ  ਜ਼ਿਕਰਯੋਗ ਹੈ ਕਿ ਪ੍ਰਵੀਨ ਤੋਗੜੀਆ ਨੇ ਇਸ ਤੋਂ ਪਹਿਲਾਂ ਵੀ ਕਤਲ ਦਾ ਡਰ ਪ੍ਰਗਟਾਇਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।