ਪ੍ਰਣਾਮ ਸ਼ਹੀਦਾਂ ਨੂੰ : ਸਰਕਾਰਾਂ ਸ਼ਰਧਾਂਜਲੀ ਤਾਂ ਦਿੰਦੀਆਂ ਨੇ ਪਰ ਸ਼ਹੀਦ ਦਾ ਦਰਜਾ ਨਹੀਂ 

Shaheed, Governments, Homage, Martyr, Status

70 ਸਾਲਾਂ ਬਾਅਦ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਰਜਾ ਨਹੀਂ ਮਿਲਿਆ

  • ਪਿਛਲੇ ਸਾਲ ਦਿੱਲੀ ਹਾਈਕੋਰਟ ਵੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਵਾਲੀ ਪਟੀਸ਼ਨ ਕਰ ਚੁੱਕੀ ਹੈ ਖਾਰਜ

ਫਿਰੋਜ਼ਪੁਰ/ਲਖਨਊ (ਸੱਚ ਕਹੂੰ ਨਿਊਜ਼/ਏਜੰਸੀ)। ਅੰਗਰੇਜ਼ੀ ਗੁਲਾਮੀ ਦੀ ਜਕੜ ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅਜ਼ਾਦੀ ਪ੍ਰਾਪਤੀ ਦੇ 70 ਸਾਲਾਂ ਬਾਅਦ ਵੀ ਸ਼ਹੀਦ ਦਾ ਦਰਜਾ ਨਹੀਂ ਮਿਲ ਸਕਿਆ ਹੈ। ਇਸ ਦੌਰਾਨ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਕਈ ਪਾਰਟੀਆਂ ਦੀਆਂ ਸਰਕਾਰਾਂ ਨੇ ਤਿੰਨੇ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦਾ ਵਾਅਦਾ ਕੀਤਾ ਪਰ ਸੱਤਾ ਸੰਭਾਲਣ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਇਸ ਸਬੰਧੀ ਆਪਣੀ ਦਿਲਚਸਪੀ ਨਹੀਂ ਦਿਖਾਈ।

ਪਿਛਲੇ ਸਾਲ ਇਸ ਸਿਲਸਿਲੇ ‘ਚ ਦਾਖਲ ਇੱਕ ਲੋਕਹਿੱਤ ਪਟੀਸ਼ਨ  ਨੂੰ ਦਿੱਲੀ ਹਾਈਕੋਰਟ ਨੇ ਇਸ ਤਰਕ ਨਾਲ ਰੱਦ ਕਰ ਦਿੱਤਾ ਕਿ ਕਾਨੂੰਨ ‘ਚ ਅਜਿਹੀ ਕੋਈ ਤਜਵੀਜ਼ ਨਹੀਂ ਹੈ ਕਿ ਜਿਸ ਤਹਿਤ ਅਦਾਲਤ ਇਸ ਸਬੰਧੀ ਕੋਈ ਆਦੇਸ਼ ਜਾਰੀ ਕਰ ਸਕੇ ਪਟੀਸ਼ਨ ‘ਚ ਕਿਹਾ ਗਿਆ ਕਿ ਤਿੰਨਾਂ ਨੂੰ 1931 ‘ਚ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ। ਸ਼ਹੀਦਾਂ ਦਾ ਕਾਨੂੰਨੀ ਅਧਿਕਾਰ ਹੈ ਕਿ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਦੇਸ਼ ਵੱਲੋਂ ਇਹ ਸ਼ਹੀਦਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਪਰ ਅਦਾਲਤ ਨੇ ਇਸ ਸਬੰਧੀ ਕੋਈ ਕਾਨੂੰਨ ਦਾ ਹਵਾਲਾ ਨਾ ਦਿੰਦੇ ਹੋਏ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਕੌਮੀ ਆਗੂ ਦੇ ਚੁੱਕੇ ਹਨ ਸ਼ਰਧਾਂਜਲੀ

ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਵਰਤਮਾਨ ਪ੍ਰਧਾਨ ਨਰਿੰਦਰ ਮੋਦੀ, ਸਾਬਕਾ ਕੇਂਦਰੀ ਗ੍ਰਹਿ ਪੀ. ਚਿਦੰਬਰਮ   ਤੇ ਕੇ. ਗ੍ਰਹਿ ਮੰਤਰੀ ਰਾਜਨਾਥ ਸਿੰਘ ਹੁਸੈਨੀਵਾਲਾ ਵਿਖੇ ਸ਼ਹੀਦੀ ਯਾਦਗਾਰ ‘ਤੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦੇ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਦੇਸ਼ ਲਈ ਜਾਨ ਵਾਰਨ ਵਾਲੇ ਯੋਧਿਆਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ।