ਮੁੰਬਈ ਪੁਲਿਸ ਨੇ ਜਾਕਿਰ ਦੀ ਜਾਂਚ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੀ

ਮੁੰਬਈ। ਇਸਲਾਮਿਕ ਉਪਦੇਸ਼ਕ ਜਾਕਿਰ ਨਾਇਕ ਨਾਲ ਜੁੜੇ ਭਾਸ਼ਣਾਂ ਦੀ ਜਾਂਚ ਰਿਪੋਰਟ ਮੁੰਬਈ ਪੁਲਿਸ ਨੇ ਅੱਜ ਮਹਾਂਰਾਸ਼ਟਰ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ‘ਚ ਜਾਕਿਰ ਨਾਇਕ ਦੇ ਭਾਸ਼ਣਾਂ ਨੂੰ ਮਹਾਰਾਸ਼ਟਰ ‘ਚ ਬੈਨ ਕਰਨ ਦੀ ਗੱਲ ਕੀਤੀ ਗਈ ਹੈ। ਜਾਕਿਰ ‘ਤੇ ਦੋ ਭਾਈਚਾਰਿਆਂ ਦਰਮਿਆਨ ਤਣਾਅ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇੱਕ ਮਹੀਨੇ ਪਹਿਲਾਂ ਮੁੰਬਈ ਪੁਲਿਸ ਨੂੰ ਜਾਕਿਰ ਦੇ ਭਾਸ਼ਣਾਂ ਦੀ ਜਾਂਚ ਦਾ ਆਦੇਸ਼ ਦਿਤਾ ਸੀ। ਰਿਪੋਰਟ ਅਨੁਸਾਰ ਪਹਿਲੀ ਨਜ਼ਰ ‘ਚ ਅਜਿਹਾ ਲਗਦਾ ਹੈ ਕਿ ਜਾਕਿਰ ਅੱਤਵਾਦ ਨੂੰ ਸਹੀ ਠਹਿਰਾਉਂਦੇ ਹਨ।
71 ਸਫ਼ਿਆਂ ਦੀ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਾਕਿਰ ਦੇ ਭਾਸ਼ਣ ਲੋਕਾਂ ਦੇ ਦਿਮਾਗ ‘ਚ ਧਰਮ ਨੂੰ ਲੈ ਕੇ ਖਦਸ਼ੇ ਪੈਦਾ ਕਰਦੇ ਹਨ।