ਗ੍ਰਿਫ਼ਤਾਰ ਤਿੰਨ ਅੱਤਵਾਦੀਆਂ ਦਾ 15 ਤੱਕ ਪੁਲਿਸ ਰਿਮਾਂਡ

ਹੁਸ਼ਿਆਰਪੁਰ,  (ਰਾਜੀਵ ਸ਼ਰਮਾ)  ਚੱਬੇਵਾਲ ਪੁਲਿਸ ਵੱਲੋਂ ਫੜੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਅੱਤਵਾਦੀਆਂ ਦੀ ਰਿਮਾਂਡ ਮਿਆਦ ਖਤਮ ਹੋਣ ਤੇ ਡਿਊਟੀ ਮੈਜਿਸਟਰੇਟ ਗੁਲਸ਼ੇਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਫਿਰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ  ਮਾਮਲੇ ਦੀ ਅਗਲੀ ਸੁਣਵਾਈ 15 ਅਗਸਤ ਨੂੰ ਹੋਵੇਗੀ  ਚਾਰ ਦਿਨ ਪਹਿਲਾਂ ਚੱਬੇਵਾਲ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਅੱਤਵਾਦੀਆ ਨੂੰ ਪਹਿਲਾਂ ਦਿੱਤੀ ਗਈ ਚਾਰ ਦਿਨ ਦੀ ਰਿਮਾਂਡ ਮਿਆਦ ਖਤਮ ਹੋਣ ਤੇ ਉਨ੍ਹਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ  ਇਸ ਦੌਰਾਨ ਉਨ੍ਹਾਂ ਦੀ ਪੇਸ਼ੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਹਾਲਾਂਕਿ ਵੀਰਵਾਰ ਸਵੇਰੇ ਤੋਂ ਹੀ ਜਿਲ੍ਹਾ ਕਚਹਰੀ ਵਿੱਚ Àਨ੍ਹਾਂ  ਪੇਸ਼ ਕੀਤੇ ਜਾਣ ਨੂੰ ਲੈ ਕੇ ਪੁਲਿਸ ਮੁਸਤੈਦ ਸੀ