ਦੀਵਾਲੀ ਦੀ ਰਾਤ ਸੰਗਤ ਪੁਲਿਸ ਵੱਲੋਂ ਤਿੰਨ ਸਕਾਰਪੀਓ ਸਵਾਰ ਤਿੰਨ ਕਿੱਲੋ ਹੈਰੋਇਨ ਸਮੇਤ ਕਾਬੂ

ਮੁਲਜ਼ਮ ਅਜੈਬੀਰ ਤੇ ਹੈਰੋਇਨ ਦੇ ਦੋ, ਸਾਹਿਲ ਮੱਟੂ ਤੇ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਮਾਮਲੇ ਦਰਜ਼

  • ਜੇਲ ’ਚ ਬੰਦ ਕਾਲਾ ਪਲੇਹੀ ਦੇ ਕਹਿਣ ਤੇ ਜੈਸਲਮੇਰ ਗਏ ਸਨ ਹੈਰੋਇਨ ਲੈਣ

(ਮਨਜੀਤ ਨਰੂਆਣਾ) ਸੰਗਤ ਮੰਡੀ। ਥਾਣਾ ਸੰਗਤ ਦੀ ਪੁਲਿਸ ਵੱਲੋਂ ਦੀਵਾਲੀ ਦੀ ਰਾਤ ਬਠਿੰਡਾ ਡੱਬਵਾਲੀ ਰਾਸਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਤਿੰਨ ਸਕਾਰਪੀਓ ਸਵਾਰ ਨੌਜ਼ਵਾਨਾਂ ਨੂੰ ਤਿੰਨ ਕਿੱਲੋਂ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਫੜ੍ਹੀ ਗਈ ਹੈਰੋਇਨ ਦੀ ਕੀਮਤ ਕਰੋੜਾ ’ਚ ਦੱਸੀ ਜਾ ਰਹੀ ਹੈ। ਫੜ੍ਹੇ ਗਏ ਨੌਜਵਾਨਾਂ ’ਚ ਇਕ ਨੌਜਵਾਨ ਕਸ਼ਮੀਰ ਦਾ ਹੈ।

ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਹਰਬੰਸ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆੰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡੀ ਜੀ ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਆਈ ਪੀ ਐੱਸ ਮੁਖਵਿੰਦਰ ਸਿੰਘ ਛੀਨਾ ਦੀ ਨਿਗਰਾਨੀ ਅਤੇ ਪੁਲਿਸ ਕਪਤਾਨ ਜੇ ਇਲਨਚੇਲੀਅਨ ਦੀ ਯੋਗ ਅਗਵਾਈ ਹੇਠ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਸਮੇਤ ਉਕਤ ਪਿੰਡ ਨਜ਼ਦੀਕ ਨਾਕਾਬੰਦੀ ਕਰਕੇ ਹਰਿਆਣਾ ਵਾਲੇ ਪਾਸਿਓਂ ਆਉਂਦੇ ਵਾਹਨਾਂ ਦੀ ਤਲਾਸੀ ਲਈ ਜਾ ਰਹੀ ਸੀ, ਇਸੇ ਦੌਰਾਨ ਪੰਜਾਬ ਨੰਬਰੀ ਸਕਾਰਪੀਓ ਤੇ ਤਿੰਨ ਨੌਜਜਵਾਨ ਸ਼ੱਕੀ ਹਲਾਤਾਂ ’ਚ ਆ ਰਹੇ ਸਨ, ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਗੱਡੀ ਸਵਾਰ ਨੌਜ਼ਵਾਨਾਂ ਨੂੰ ਰੋਕ ਕੇ ਗੱਡੀ ਦੀ ਤਲਾਸੀ ਲਈ ਤਾਂ ਗੱਡੀ ’ਚੋਂ ਤਿੰਨ ਕਿੱਲੋਂ ਹੈਰੋਇਨ ਬਰਾਮਦ ਹੋਈ।

ਫੜ੍ਹੇ ਗਏ ਸਕਾਰਪੀਓ ਸਵਾਰ ਵਿਅਕਤੀਆਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਸਲੇਮਪੁਰ ਜਿ਼ਲਾ ਹੁਸਿਆਰਪੁਰ, ਸਾਹਿਬ ਮੱਟੂ ਉਰਫ਼ ਰੋਬਨ ਪੁੱਤਰ ਸੋਹਨ ਲਾਲ ਵਾਸੀ ਹਰੀਪੁਰ ਪੈਡਲ ਰਘੁਨਾਥਪੁਰ ਕਠੂਆ ਜੰਮੂ ਅਤੇ ਕਸ਼ਮੀਰ ਅਤੇ ਅਜੈਬੀਰ ਸਿੰਘ ਉਰਫ ਬਿੱਲਾ ਪੁੱਤਰ ਜਰਨੈਲ ਸਿੰਘ ਵਾਸੀ ਹਵੇਲੀਆ ਸਰਾਏ ਅਮਾਨਤ ਖਾਂਨ ਜਿ਼ਲਾ ਤਰਨਤਾਰਨ ਦੇ ਤੌਰ ਤੇ ਕੀਤੀ ਗਈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।

ਅਜੈਬੀਰ ਤੇ ਸਾਹਿਲ ਮੱਟੂ ਤੇ ਹਨ ਕਈ ਮਾਮਲੇ ਦਰਜ਼, ਜਮਾਨਤ ’ਤੇ ਸਨ ਬਾਹਰ

ਮੁਲਜ਼ਮ ਅਜੈਬੀਰ ਉਰਫ਼ ਬਿੱਲਾ ਉਪਰ ਤਰਨਤਾਰਨ ਜਿ਼ਲੇ ’ਚ 50 ਗ੍ਰਾਂਮ ਤੇ 15 ਗ੍ਰਾਂਮ ਹੈਰੋਇਨ ਦੇ ਦੋ ਮਾਮਲੇ ਦਰਜ਼ ਹਨ, ਜਦੋਂਕਿ ਸਾਹਿਲ ਮੱਟੂ ਦੇ ਵਿਰੁੱਧ ਇਰਾਦਾ ਕਤਲ ਤੇ ਅਸਲਾ ਐਕਟ ਸਮੇਤ ਕਈ ਮਾਮਲੇ ਦਰਜ ਹਨ। ਇਸ ਸਮੇਂ ਇਹ ਦੋਵੇਂ ਜ਼ਮਾਨਤ ’ਤੇ ਬਾਹਰ ਆਏ ਹੋਏ ਸਨ।

ਜੇਲ੍ਹ ’ਚ ਬਿੱਲਾ ਤੇ ਮੱਟੂ ਸੁਤਿੰਦਰ ਸਿੰਘ ਉਰਫ਼ ਕਾਲਾ ਪਲੇਹੀ ਦੇ ਆਏ ਸੰਪਰਕ ’ਚ

ਮੁਲਜ਼ਮ ਅਜੈਬੀਰ ਉਰਫ਼ ਬਿੱਲਾ ਤੇ ਅਸ਼ਵਨੀ ਮੱਟੂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਜੇਲ ’ਚ ਬੰਦ ਦੌਰਾਨ ਉਨ੍ਹਾਂ ਦਾ ਸੰਪਰਕ ਜ਼ੇਲ ’ਚ ਪਹਿਲਾ ਤੋਂ ਹੀ ਬੰਦ ਸੁਤਿੰਦਰ ਉਰਫ਼ ਕਾਲਾ ਪਲੇਹੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜੈਲਸਮੇਰ ਤੋਂ ਹੈਰੋਇਨ ਲੈਣ ਲਈ ਕਾਲਾ ਪਲੇਹੀ ਨੇ ਹੀ ਭੇਜਿਆ ਸੀ। ਕਾਲਾ ਪਲੇਹੀ ਦੇ ਵਿਰੁੱਧ ਵੀ ਨਸ਼ਾ ਤਸ਼ਕਰੀ ਸਮੇਤ ਲਗਭਗ 19 ਮਾਮਲੇ ਹਨ ਦਰਜ਼।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ