ਏਜੰਸੀ
ਨਵੀਂ ਦਿੱਲੀ,18 ਦਸੰਬਰ
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਤੂ ਨਿਸ਼ਾਨ ਵਿਖਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸੰਸਦ ਦੀ ਕਾਰਵਾਈ ਵਿੱਚ ਹਿੱਸਾ ਲੈਣ ਪਹੁੰਚੇ ਸ੍ਰੀ ਮੋਦੀ ਨੇ ਕਾਰ ਵਿੱਚੋਂ ਉੱਤਰਨ ਤੋਂ ਬਾਅਦ ਮੀਡੀਆ ਵੱਲ ਵੇਖ ਕੇ ਹੱਥ ਹਿਲਾਇਆ ਅਤੇ ਉਂਗਲਾਂ ਨਾਲ ‘ਵਿਕਟਰੀ’ ਦਾ ਨਿਸ਼ਾਨ ਬਣਾਇਆ।
ਗੁਜਰਾਤ ਵਿੱਚ ਭਾਜਪਾ ਲਗਾਤਾਰ ਸੱਤਵੀਂ ਵਾਰ ਸਰਕਾਰ ਬਣਾਉਣ ਵੱਲ ਵਧ ਰਹੀ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਉਹ ਕਾਂਗਰਸ ਨੂੰ ਪਿੱਛੇ ਛੱਡ ਕੇ ਸਰਕਾਰ ਬਣਾਉਣ ਵੱਲ ਵਧ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।