ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨਾਲ ਕੀਤੀ ‘ਮਨ ਕੀ ਬਾਤ’

PM, Narendra Modi, Mann ki Baat, New India, Independence day, Flood

ਕਿਹਾ,ਨਿਊ ਇੰਡੀਆ ਲਈ ਸੰਕਲਪ ਲਓ, ਪੰਜ ਸਾਲਾਂ ‘ਚ ਉਸ ਨੂੰ ਪੂਰਾ ਕਰਕੇ ਵਿਖਾਓ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ  ਸਾਰੇ ਲੋਕ ਨਿਊ ਇੰਡੀਆ ਲਈ ਕੁਝ ਨਾ ਕੁਝ ਸੰਕਪਲ ਲੈਣ। ਨਵੇਂ ਆਈਡੀਏ ਉਜ਼ਾਗਰ ਕਰ ਸਕਦੇ ਹਨ। ਇੱਕ ਵਿਅਕਤੀ ਦੇ ਰੂਪ ਵਿੱਚ ਮੇਰਾ ਕੀ ਯੋਗਦਾਨ ਹੋ ਸਕਦਾ ਹੈ। ਅਸੀਂ ਕਿਤੇ ਹੋਈਏ ਜਾਂ ਨਾ ਹੋਈਏ ਆਨਲਾਈਨ ਜ਼ਰੂਰ ਹੁੰਦੇ ਹਾਂ। ਇੰਟਰਨੈੱਟ ‘ਤੇ ਆਪਣੇ ਆਈਡੀਏ ਸੋਸ਼ਲ ਮੀਡੀਆ ਅਤੇ ਬਲਾਗ ਵਿੱਚ ਸ਼ੇਅਰ ਕਰੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਤਹਿਤ ਦੇਸ਼ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਹ ਉਨ੍ਹਾਂ ਦਾ 34ਵਾਂ ਪ੍ਰੋਗਰਾਮ ਸੀ।

ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦਾ ਮੌਸਮ ਲੋਕਾਂ ਲਈ ਲੁਭਾਵਨਾ ਸਮਾਂ ਹੁੰਦਾ ਹੈ। ਕਦੇ-ਕਦੇ ਮੀਂਹ ਆਉਂਦਾ ਹੈ ਤਾਂ ਇਸ ਦਾ ਭਿਆਨਕ ਰੂਪ ਸਾਹਮਣੇ ਆਉਂਦਾ ਹੈ। ਕੁਦਰਤ ਦੇ ਇਸ ਰੂਪ ਨਾਲ ਨਿਰਾਸ਼ਾ ਵੀ ਹੁੰਦੀ ਹੈ। ਪਿਛਲੇ ਦਿਨੀਂ ਗੁਜਰਾਤ, ਰਾਜਸਥਾਨ, ਨਾਰਥਈਸਟ ਅਤੇ ਬੰਗਾਲ ਵਿੱਚ ਹੜ੍ਹ ਆਏ ਹਨ। ਸਰਕਾਰ ਹੜ੍ਹ ਪੀੜ੍ਹਤਾਂ ਦੀ ਪੂਰੀ ਮੱਦਦ ਕਰ ਰਹੀ ਹੈ। ਫੌਜ ਅਤੇ ਐਨਡੀਆਰਐਫ਼ ਦੇ ਜਵਾਨ ਲੋਕਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਹੜ੍ਹ ਨਾਲ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਅਸੀਂ ਫਸਲ ਬੀਮਾ ਲਈ ਕੰਪਨੀਆਂ ਨੂੰ ਪ੍ਰੋ ਐਕਟਿਵ ਹੋਣ ਲਈ ਕਿਹਾ ਹੈ।

ਕ੍ਰਾਂਤੀ ਦਾ ਮਹੀਨਾ ਹੈ ਅਗਸਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਸਤ ਦਾ ਮਹੀਨਾ ਇੱਕ ਤਰ੍ਹਾਂ ਨਾਲ ਕ੍ਰਾਂਤੀ ਦਾ ਮਹੀਨਾ ਹੈ। ਇੱਕ ਅਗਸਤ ਨੂੰ ਅਸਹਿਯੋਗ ਅੰਦੋਲਨ ਅਤੇ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ। 15 ਅਗਸਤ ਨੂੰ ਦੇਸ਼ ਅਜ਼ਾਦ ਹੋਇਆ। ਅੰਗਰੇਜੋ ਭਾਰਤ ਛੱਡੋ ਦਾ ਨਾਅਰਾ ਡਾਕਟਰ ਯੂਸੁਫ਼ ਮੇਹਰ ਅਲੀ ਨੇ ਦਿੱਤਾ। ਨੌਜਵਾਨ ਪੀੜ੍ਹੀ ਨੂੰ ਇਸ ਨੂੰ ਜਾਣਨਾ ਚਾਹੀਦਾ ਹੈ। ਇਸ ਅੰਦੋਲਨ ਨਾਲ ਜੁੜ ਕੇ ਲੋਕ ਅੰਗਰੇਜ਼ ਸਰਕਾਰ ਖਿਲਾਫ਼ ਮੋਢੇ ਨਾਲ ਮੋਢਾ ਮਿਲਾ ਕੇ ਅੰਦੋਲਨ ਦਾ ਹਿੱਸਾ ਬਣ ਗਏ ਸਨ। ਗਾਂਧੀ ਜੀ ਦੇ ਕਹਿਣ ‘ਤੇ ਲੱਖਾਂ ਲੋਕ ਕਰੋ ਜਾਂ ਮਰੋ ਦੇ ਨਾਅਰੇ ‘ਤੇ ਆਪਣੇ ਆਪ ਨੂੰ ਅਜ਼ਾਦੀ ਲਈ ਝੋਕ ਰਹੇ ਸਨ। ਅੰਗਰੇਜ਼ਾਂ ਨੇ ਮਹਾਪੁਰਸ਼ਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ। 1920 ਅਤੇ 1942 ਵਿੱਚ ਬਾਪੂ ਦੇ ਅੰਦੋਲਨ ਦੇ ਦੋ ਰੂਪ ਵਿਖਾਈ ਦਿੱਤੇ।

ਤਿਉਹਾਰ, ਗਰੀਬ ਲਈ ਕਮਾਈ ਦਾ ਮੌਕਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਤਿਉਹਾਰ ਗਰੀਬ ਤੋਂ ਗਰੀਬ ਲਈ ਕਮਾਈ ਦਾ ਮੌਕਾ ਹੁੰਦਾ ਹੈ। ਰੱਖੜੀ, ਗਣੇਸ਼ ਚਤੁਰਥੀ ਵਰਗੇ ਤਿਉਹਾਰ। ਰੱਖੜੀ ਤੋਂ ਕਈ ਮਹੀਨੇ ਪਹਿਲਾਂ ਲੋਕ ਰੱਖੜੀਆਂ ਬਣਾਉਣ ਲੱਗਦੇ ਹਨ। ਖਾਦੀ ਰੇਸ਼ਮ ਦੀਆਂ ਰੱਖੜੀਆਂ ਬਣਨ ਲੱਗਦੀਆਂ ਹਨ। ਗਰੀਬਾਂ ਦੇ ਪਰਿਵਾਰ ਇਸੇ ਨਾਲ ਤਾਂ ਚਲਦੇ ਹਨ। ਦਿਵਾਲੀ ‘ਤੇ ਗਰੀਬ ਪਰਿਵਾਰ ਦੇ ਬਣਾਏ ਦੀਵਿਆਂ ਨਾਲ ਸਾਡੇ ਅਤੇ ਉਨ੍ਰਾਂ ਦੇ ਘਰ ਵਿੱਚ ਵੀ ਉਜਾਲੇ ਹੁੰਦੇ ਹਨ। ਲੋਕਾਂ ਨੇ ਮੈਨੂੰ ਚਿੱਠੀਆਂ ਲਿਖੀਆਂ ਹਨ ਕਿ ਇਸ ਵਾਰ ਤੁਸੀਂ ਸਮੇਂ ਤੋਂ ਪਹਿਲਾਂ ਲੋਕਾਂ ਨੂੰ ਮਿੱਟੀ ਦੇ ਗਣੇਸ਼ ਬਾਰੇ ਦੱਸੋ। ਤਿਲਕ ਜੀ ਨੇ ਸਮਾਜ ਦੀ ਜਾਗਰੂਕਤਾ ਲਈ ਜਨਤਕ ਗਣੇਸ਼ ਉਤਸਵ ਸ਼ੁਰੂ ਕੀਤਾ ਸੀ। ਤਿਲਕ ਦੇ ਸ਼ੁਰੂ ਕੀਤੇ ਗਣੇਸ਼ ਉਤਸਵ ਦੇ 125 ਸਾਲ ਹੋ ਗਏ। ਤੁਸੀਂ ਇਸ ਮੌਕੇ ਲੇਖ ਮੁਕਾਬਲੇ ਕਰਵਾਓ। ਈਕੋ ਫਰੈਂਡਲੀ ਮਿੱਟੀ ਦੇ ਗਣੇਸ਼ ਆਪਣੇ ਘਰ ਲਿਆਓ। ਆਓ ਆਪਣੇ ਤਿਉਹਾਰਾਂ ਨੂੰ ਗਰੀਬ ਦੇ ਨਾਲ ਜੋੜੀਏ ਤਾਂ ਕਿ ਇਹ ਵੀ ਉਨ੍ਹਾਂ ਲਈ ਇੱਕ ਆਰਥਿਕ ਉਤਸਵ ਬਣ ਜਾਵੇ।

ਇਸ ਵਾਰ ਭਾਸ਼ਣ ਛੋਟਾ ਰੱਖਾਂਗਾ

ਪ੍ਰਧਾਨ ਮੰਤਰੀ ਨੇ ਕਿਹਾ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਵਜੋਂ ਮੈਨੂੰ ਦੇਸ਼ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ। ਉੱਥੇ ਮੈਂ ਨਹੀਂ ਦੇਸ਼ ਦੀ ਆਵਾਜ਼ ਗੂੰਜਦੀ ਹੈ। ਇਸ ਵਾਰ ਮੈਨੂੰ ਕੀ ਕਹਿਣਾ ਚਾਹੀਦਾ ਹੈ। ਇਸ ਲਈ MyGov ‘ਤੇ ਜ਼ਰੂਰ ਭੇਜੋ। ਪਿਛਲੇ ਤਿੰਨ ਵਾਰ ਵਿੱਚ ਮੈਨੂੰ ਸ਼ਿਕਾਇਤ ਮਿਲੀ ਹੈ ਕਿ ਮੇਰਾ ਭਾਸ਼ਣ ਲੰਮਾ ਹੋ ਜਾਂਦਾ ਹੈ। ਇਸ ਵਾਰ ਕੋਸ਼ਿਸ਼ ਕਰਾਂਗਾ ਕਿ 45-50 ਮਿੰਟਾਂ ਵਿੱਚ ਤੁਹਾਡੀਆਂ ਸਾਰੀਆਂ ਗੱਲਾਂ ਆ ਜਾਣ।