ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News ਮਾਮਾ ’ਤੇ ਪ੍ਰਧ...

    ਮਾਮਾ ’ਤੇ ਪ੍ਰਧਾਨ ਮੰਤਰੀ ਮੋਦੀ ਮਿਹਰਬਾਨ! ਸ਼ਿਵਰਾਜ ਨੂੰ ਮਿਲੀ ਵੱਡੀ ਜ਼ਿੰਮੇਵਾਰੀ

    Madhya Pradesh News

    ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸ਼ਿਵਰਾਜ਼ ਸਿੰਘ ਚੌਹਾਨ 19 ਦਸੰਬਰ ਨੂੰ ਦਿੱਲੀ ’ਚ ਬੀਜੇਪੀ ਪਾਰਟੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ। ਪਾਰਟੀ ਸੂਤਰਾਂ ਮੁਤਾਬਕ ਚੌਹਾਨ ਮੰਗਲਵਾਰ ਸਵੇਰੇ ਦਿੱਲੀ ਲਈ ਰਵਾਨਾ ਹੋਣਗੇ ਅਤੇ ਦਿਨ ਵੇਲੇ ਨੱਡਾ ਨਾਲ ਮੁਲਾਕਾਤ ਕਰਨਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਚੌਹਾਨ ਦੀ ਇਹ ਪਹਿਲੀ ਦਿੱਲੀ ਫੇਰੀ ਹੈ। (Madhya Pradesh News)

    ਸ਼ਿਵਰਾਜ ਬਾਰੇ ਕਿਆਸ ਅਰਾਈਆਂ | Madhya Pradesh News

    ਸਾਬਕਾ ਮੁੱਖ ਮੰਤਰੀ ਸ਼ਿਵਰਾਜ਼ ਦੀ ਨਵੀਂ ਭੂਮਿਕਾ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਹਨ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀ ਹੁਣ ਡੇਢ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਮੁੱਖ ਮੰਤਰੀ ਵਜੋਂ ਕੰਮ ਕਰ ਚੁੱਕੇ ਸ਼ਿਵਰਾਜ਼ ਦੇ ਤਜਰਬੇ ਦਾ ਕੌਮੀ ਪੱਧਰ ’ਤੇ ਫਾਇਦਾ ਉਠਾਉਣਾ ਚਾਹੇਗੀ। 2024 ਤੋਂ ਪਹਿਲਾਂ ਸ਼ਿਵਰਾਜ਼ ਨੂੰ ਕੇਂਦਰ ’ਚ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਪਾਰਟੀ ’ਚ ਵੱਡੀ ਭੂਮਿਕਾ ਦਿੱਤੀ ਜਾ ਸਕਦੀ ਹੈ। (Madhya Pradesh News)

    ਰੀਵਾ ਸੁਪਰ-ਸਪੈਸ਼ਲਿਟੀ ਹਸਪਤਾਲ ਦਾ ਕੀਤਾ ਜਾਵੇਗਾ ਵਿਸਥਾਰ : ਸ਼ੁਕਲਾ

    ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਨੇ ਕਿਹਾ ਹੈ ਕਿ ਰੀਵਾ ਸੁਪਰ-ਸਪੈਸ਼ਲਿਟੀ ਹਸਪਤਾਲ ਵਿੰਧਿਆ ਖੇਤਰ ’ਚ ਸਿਹਤ ਸੇਵਾਵਾਂ ਦੀ ਜੀਵਨ ਰੇਖਾ ਹੈ। ਇਹ ਪੂਰੇ ਖੇਤਰ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿੰਧਿਆ ਖੇਤਰ ਦੀਆਂ ਵਧਦੀਆਂ ਸਿਹਤ ਜਰੂਰਤਾਂ ਨੂੰ ਪੂਰਾ ਕਰਨ ਲਈ ਸੁਪਰ-ਸਪੈਸ਼ਲਿਟੀ ਹਸਪਤਾਲ ਦਾ ਵਿਸਤਾਰ ਕਰਨਾ ਸਮੇਂ ਦੀ ਲੋੜ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਦੇ ਅਲਾਟ ਕੀਤੇ ਗਏ ਕਮਰੇ ’ਚ ਹੋਈ ਇੱਕ ਵਿਸ਼ੇਸ਼ ਮੀਟਿੰਗ ’ਚ ਸ੍ਰੀ ਸ਼ੁਕਲਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਰੀਵਾ ਦੇ ਵਿਸਥਾਰ ਦੀ ਪ੍ਰਕਿਰਿਆ ਨੂੰ ਛੇਤੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। (Madhya Pradesh News)

    ਇਹ ਵੀ ਪੜ੍ਹੋ : 34 ਸਾਲ ਪਹਿਲਾਂ ਅੱਜ ਦੇ ਦਿਨ ਹੀ ਕੀਤਾ ਸੀ ਇੱਕਰੋਜ਼ਾ ’ਚ ਡੈਬਿਊ, ਵੇਖੋ ਕਿਵੇਂ ਇਸ ਫਾਰਮੈਟ ’ਚ ਸਟਾਰ ਬਣਿਆ ਇਹ ਖਿਡਾਰੀ

    ਉਪ ਮੁੱਖ ਮੰਤਰੀ ਨੇ ਕਿਹਾ ਕਿ ਰੀਵਾ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਮੈਡੀਕਲ ਸਟਾਫ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਸੇਵਾਵਾਂ ਨੂੰ ਸਹੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ ਸਮੇਤ ਹੋਰ ਸਹਾਇਕ ਸਟਾਫ ਦੀ ਗਿਣਤੀ ਵਧਾਉਣ ਲਈ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਮੀਟਿੰਗ ’ਚ ਵਧੀਕ ਮੁੱਖ ਸਕੱਤਰ ਸਿਹਤ ਮੁਹੰਮਦ ਸੁਲੇਮਾਨ, ਕਮਿਸ਼ਨਰ ਮੈਡੀਕਲ ਸਿੱਖਿਆ ਗੋਪਾਲ ਚੰਦਰ ਦਾਦ ਅਤੇ ਸੀਨੀਅਰ ਵਿਭਾਗੀ ਅਧਿਕਾਰੀ ਹਾਜ਼ਰ ਸਨ। (Madhya Pradesh News)

    LEAVE A REPLY

    Please enter your comment!
    Please enter your name here