ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ

Ship Caught Fire Sachkahoon

ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ

  • ਬਚਾਅ ਕਾਰਜ ਜਾਰੀ

ਮਨੀਲਾ (ਏਜੰਸੀ) ਲੁਜੋਨ ਟਾਪੂ ਦੇ ਕਿਊਜ਼ਨ ਸੂਬੇ ਦੇ ਇਕ ਸ਼ਹਿਰ ਜਾ ਰਹੇ 124 ਲੋਕਾਂ ਨਾਲ ਇਕ ਜਹਾਜ਼ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਯਾਤਰੀਆਂ ਅਤੇ ਚਾਲਕ ਦਲ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਫਿਲੀਪੀਨਜ਼ ਕੋਸਟ ਗਾਰਡ (ਪੀਸੀਜੀ) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਨੇਵੀ ਅਧਿਕਾਰੀ ਅਰਮਾਂਡ ਬਾਲੀਲੋ ਨੇ ਕਿਹਾ ਕਿ ਸਮੁੰਦਰੀ ਜਹਾਜ਼ ਮਰਕਰਾਫਟ-2 ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਸੂਬੇ ਦੇ ਇਕ ਟਾਪੂ ਸ਼ਹਿਰ ਪੋਲੀਲੋ ਤੋਂ ਰਵਾਨਾ ਹੋਇਆ, ਜਦੋਂ ਰੀਅਲ ਟਾਊਨ ਦੀ ਇਕ ਬੰਦਰਗਾਹ ‘ਤੇ ਪਹੁੰਚਣ ਤੋਂ ਲਗਭਗ 900 ਮੀਟਰ ਪਹਿਲਾਂ ਅੱਗ ਲੱਗ ਗਈ। ਬਾਲੀਲੋ ਨੇ ਕਿਹਾ, ”ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਛੇ ਯਾਤਰੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ