15 ਅਗਸਤ ‘ਤੇ ਰਾਸ਼ਟਰਗਾਨ ਦੀ ਨਹੀਂ ਮਿਲੀ ਆਗਿਆ, ਸਾਰੇ ਅਧਿਆਪਕਾਂ ਵੱਲੋਂ ਅਸਤੀਫ਼ਾ

ਇਲਾਹਾਬਾਦ। ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੇ ਇੱਕ ਨਿੱਜੀ ਸਕੂਲ ‘ਚ 15 ਅਗਸਤ (ਆਜ਼ਾਦੀ ਦਿਹਾੜੇ) ‘ਤੇ ਰਾਸ਼ਟਰਗਾਨ ਗਾਉਣ ਸਬੰਧੀ ਪ੍ਰੋਗਰਾਮ ਦੀ ਆਗਿਆ ਨਾ ਦੇਣ ‘ਤੇ ਪ੍ਰਿੰਸੀਪਲ ਸਮੇਤ ਸਾਰੇ ਅਧਿਆਪਕਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ। ਸਾਰੇ ਅਧਿਆਪਕਾਂ ਨੇ ਇਹ ਕਦਮ ਮੈਨੇਜਮੈਂਟ ਵੱਲੋਂ ਰਾਸ਼ਟਰਗਾਨ ਦੀ ਆਗਿਆ ਨਾ ਮਿਲਣ ਤੋਂ ਬਾਅਦ ਚੁੱਕਿਆ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਵਾਰ ਦੇ 15 ਅਗਸਤ ਦੇ ਪ੍ਰੋਗਰਾਮ ਲਈ ਜੋ ਰੂਪਰੇਖਾ ਤਿਆਰ ਕੀਤੀ ਗਈ ਸੀ, ਉਸ ‘ਚ ਰਾਸ਼ਟਰਗਾਨ ਤੇ ਵੰਦੇ ਮਾਤਰਮ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈਸੀ। ਪਰ ਪ੍ਰਬੰਧਕ ਵੱਲੋਂ ਇਸ ਦੀ ਆਗਿਆ ਨਾ ਮਿਲਣ ਤੋਂ ਬਾਅਦ ਸਮੂਹਿਕ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਗਿਆ।