ਅਮਨ-ਅਮਾਨ ਜ਼ਰੂਰੀ

ਅਮਨ-ਅਮਾਨ ਜ਼ਰੂਰੀ

ਰੂਸ ਤੇ ਯੂਕਰੇਨ ਦਰਮਿਆਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਯੂਕਰੇਨ ਵੱਲੋਂ ਪਿਛਲੇ ਦਿਨੀਂ ਰੂਸ ਦੇ ਇੱਕ ਪੁਲ ’ਤੇ ਵੱਡਾ ਧਮਾਕਾ ਕਰਨ ਦੇ ਜਵਾਬ ’ਚ ਰੂਸ ਨੇ ਕੀਵ ’ਤੇ ਜਬਰਦਸਤ ਹਮਲਾ ਕੀਤਾ ਹੈ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨਾ ਸੁਧਰਿਆ ਤਾਂ ਹੋਰ ਭਿਆਨਕ ਨਤੀਜੇ ਭੁਗਤਣੇ ਪੈਣਗੇ ਇਹ ਹਾਲਾਤ ਬੇਹੱਦ ਨਾਜ਼ੁਕ ਹਨ ਦੂਜੇ ਪਾਸੇ ਯੂਕਰੇਨੀ ਆਗੂ ਤੇ ਅਧਿਕਾਰੀ ਰੂਸ ਤੋਂ ਆਪਣੀ ਹਰ ਚੀਜ ਵਾਪਸ ਲੈਣ ਦੀ ਗੱਲ ਕਰ ਰਹੇ ਹਨ ਪਿਛਲੇ ਦਿਨੀਂ ਰੂਸ ’ਤੇ ਕੀਤੇ ਗਏ ਵੱਡੇ ਹਮਲੇ ਨੂੰ ਯੂਕਰੇਨ ਨੇ ਹਾਲੇ ਸ਼ੁਰੂਆਤ ਹੀ ਦੱਸਿਆ ਸੀ ਦੋਵੇਂ ਧਿਰਾਂ ਪਿੱਛੇ ਹਟਣ ਦਾ ਨਾਂਅ ਨਹੀਂ ਲੈ ਰਹੀਆਂ ਇਨ੍ਹਾਂ ਹਾਲਾਤਾਂ ’ਚ ਵਿਸ਼ਵ ਮਹਾਂਸ਼ਕਤੀਆਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ

ਅਮਰੀਕਾ ਤੇ ਉਸ ਦੇ ਸਹਿਯੋਗੀ ਯੂਰਪੀ ਦੇਸ਼ ਅਮਨ-ਅਮਾਨ ਦੇ ਯਤਨ ਕਰਨ ਦੀ ਬਜਾਇ ਬਲ਼ਦੀ ’ਤੇ ਤੇਲ ਪਾਉਣ ਵਾਲੀਆਂ ਕਾਰਵਾਈਆਂ ਕਰ ਰਹੇ ਹਨ ਅਮਰੀਕਾ ਯੂਕਰੇਨ ਦੀ ਮੱਦਦ ਕਰਨ ਦੀ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ ਅਜਿਹੀਆਂ ਨੀਤੀਆਂ ਤੇ ਕਾਰਵਾਈਆਂ ਕਿਸੇ ਮਹਾਂਸ਼ਕਤੀ ਦੇ ਹਿੱਤਾਂ ਦੀ ਪੂਰਤੀ ਤਾਂ ਕਰ ਸਕਦੀਆਂ ਹਨ ਪਰ ਇਨ੍ਹਾਂ ’ਚੋਂ ਅਮਨ ਕਾਇਮ ਕਰਨ ਦਾ ਵਿਚਾਰ ਕਿਧਰੇ ਵੀ ਨਹੀਂ ਝਲਕਦਾ

ਯੂਕਰੇਨ ਮਹਾਂਸ਼ਕਤੀਆਂ ਦੇ ਘੋਲ ਦਾ ਅਖਾੜਾ ਬਣ ਗਿਆ ਹੈ ਦਰਅਸਲ ਅਜਿਹੇ ਸੰਘਰਸ਼ਾਂ ’ਚ ਛੋਟੇ ਦੇਸ਼ ਹੀ ਪਿਸਦੇ ਹਨ ਤੇ ਮਹਾਂਸ਼ਕਤੀਆਂ ਤਮਾਸ਼ਾ ਵੇਖਦੀਆਂ ਹਨ ਜੰਗ ’ਚ ਮਾਰੇ ਜਾ ਰਹੇ ਹਜ਼ਾਰਾਂ ਬੱਚਿਆਂ, ਔਰਤਾਂ ਦੀ ਹਾਲਤ ਬਦਤਰੀਨ ਹੈ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ਇੰਨੀ ਤਬਾਹੀ ਦੇ ਬਾਵਜ਼ੂਦ ਕਈ ਮੁਲਕਾਂ ਦੇ ਮਤਲਬਪ੍ਰਸਤ ਆਗੂ ਗੁੱਟਬੰਦੀ ਦਾ ਫਾਇਦਾ ਲੈਣ ਲਈ ਤਬਾਹੀ ਦੀ ਹਮਾਇਤ ਕਰਨ ਤੋਂ ਵੀ ਨਹੀਂ ਝਿਜਕ ਰਹੇ ਚੰਗੀ ਗੱਲ ਹੈ ਕਿ ਭਾਰਤ ਨੇ ਰੂਸ ਨਾਲ ਚੰਗੇ ਸਬੰਧਾਂ ਦੇ ਬਾਵਜੂਦ ਜੰਗ ਰੋਕਣ ਲਈ ਅਵਾਜ਼ ਉਠਾਈ ਹੈ

ਜਦੋਂ ਕਿ ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਗ ਦੀ ਸ਼ੁਰੂਆਤ ਨੂੰ ਬਹੁਤ ਹੀ ਸੁਹਾਵਣਾ ਸਮਾਂ ਦੱਸਿਆ ਸੀ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਵਰਗੀ ਸੰਸਥਾ, ਜਿਸ ਦੀ ਸਥਾਪਨਾ ਹੀ ਜੰਗ ਰੋਕਣ ਵਾਸਤੇ ਕੀਤੀ ਗਈ ਸੀ, ਇਸ ਮਾਮਲੇ ’ਚ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਅਮਰੀਕਾ, ਬ੍ਰਿਟੇਨ ਤੇ ਫਰਾਂਸ ਵੀ ਜੰਗ ਰੋਕਣ ਲਈ ਕੋਈ ਪਹਿਲ ਕਰਦੇ ਨਜ਼ਰ ਨਹੀਂ ਆ ਰਹੇ

ਜੇਕਰ ਇਹੀ ਹਾਲ ਰਿਹਾ ਤਾਂ ਹੋਰ ਤਬਾਹੀ ਤੋਂ ਇਨਕਾਰ ਕਰਨਾ ਔਖਾ ਹੈ ਅਮਰੀਕਾ ਜਿਹੀਆਂ ਵਿਸ਼ਵ ਮਹਾਂਸ਼ਕਤੀਆਂ ਨੂੰ ਚਾਹੀਦਾ ਹੈ ਕਿ ਜੰਗ ਨੂੰ ਉਕਸਾਵਾ ਦੇਣ ਦੀ ਬਜਾਇ ਅਮਨ-ਅਮਾਨ ਲਈ ਗੱਲ ਦਾ ਰਾਹ ਕੱਢਿਆ ਜਾਵੇ ਰੂਸ ਜਿੰਨੀ ਤਾਕਤ ਨਾਲ ਹਮਲੇ ਕਰ ਰਿਹਾ ਹੈ ਉਸ ਦੇ ਰੁਕਣ ਦੀ ਸੰਭਾਵਨਾ ਬਹੁਤ ਘੱਟ ਹੈ ਦੋ ਦੇਸ਼ਾਂ ਦੀ ਇਹ ਜੰਗ ਸੰਸਾਰ ਜੰਗ ’ਚ ਤਬਦੀਲ ਹੋ ਜਾਵੇ ਇਸ ਤੋਂ ਪਹਿਲਾਂ ਮਹਾਂਸ਼ਕਤੀਆਂ ਨੂੰ ਆਪਣੇ ਹਿੱਤਾਂ ਦੇ ਲੋਭ ਛੱਡ ਕੇ ਮਨੁੱਖਤਾ ਬਾਰੇ ਸੋਚਣ ਦੀ ਲੋੜ ਹੈ ਕੋਈ ਵੀ ਹਿੱਤ ਮਨੁੱਖਤਾ ਦੀ ਸਲਾਮਤੀ ਤੋਂ ਵੱਡਾ ਨਹੀਂ ਹੋ ਸਕਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ