ਸਰਸਾ ’ਚ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Sirsa News

ਮਕਾਨ ’ਤੇ ਲੋਕ ਦੀ ਫਾਈਲ ਆਪਣੇ ਕੋਲ ਰੱਖਣ ਦਾ ਦੋਸ਼

ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸਰਸਾ ’ਚ ਵਿਜੀਲੈਂਸ ਨੇ ਪਟਵਾਰੀ ਨੂੰ 1800 ਰੁਪਏ ਰਿਸ਼ਵਤ ਲੈਂਦੇ ਗਿ੍ਰਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਮੁਲਜ਼ਮ ਪਟਵਾਰੀ ਨੂੰ ਪਟਵਾਰ ਭਵਨ ਤੋਂ ਦਬੋਚਿਆ। ਪਟਵਾਰੀ ਨੇ ਲੋਕ ਫਾਈਲ ਲੈਣ ਲਈ ਰਿਸ਼ਵਤ ਮੰਗੀ ਸੀ। ਵਿਜੀਲੈਂਸ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਬੇਗੂ ਨਿਵਾਸੀ ਮੁਕੇਸ਼ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਰਿਹਾਇਸ਼ੀ ਮਕਾਨ ’ਤੇ ਲੋਕ ਲੈਣਾ ਹੈ। ਉਸ ’ਤੇ ਪਟਵਾਰੀ ਅਨਿਲ ਪੂਨੀਆ ਦੇ ਸਾਈਨ ਹੋਣੇ ਸਨ। ਇਸ ਲਈ ਪਟਵਾਰੀ ਨਾਲ ਸੰਪਰਕ ਕੀਤਾ। ਇਸ ’ਤੇ ਅਨਿਲ ਨੇ ਉਸ ਨੂੰ ਪਟਵਾਰ ਭਵਨ ਆਉਣ ਲਈ ਕਹਿ ਦਿੱਤਾ। ਜਦੋਂ ਉਹ ਗਿਆ ਤਾਂ ਪਟਵਾਰੀ ਨੇ ਸਾਈਨ ਕਰ ਕੇ ਫਾਈਲ ਆਪਣੇ ਕੋਲ ਹੀ ਰੱਖ ਲਈ।

ਮੁਕੇਸ਼ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ | Sirsa News

ਇਸ ਤੋਂ ਬਾਅਦ ਪਟਵਾਰੀ ਤੋਂ ਫਾਈਲ ਮੰਗੀ ਤਾਂ ਉਸ ਨੇ ਕਿਹਾ ਕਿ 1800 ਰੁਪਏ ਲੱਗਣਗੇ। ਪਟਵਾਰੀ ਨੇ ਕਿਹਾ ਕਿ 1800 ਰੁਪਏ ਦਿੱਤੇ ਬਿਨਾ ਫਾਈਲ ਨਹੀਂ ਦੇਵੇਗਾ। ਇਸ ਦੀ ਸ਼ਿਕਾਇਤ ਮੁਕੇਸ਼ ਨੂੰ ਵਿਜੀਲੈਂਸ ਨੂੰ ਕਰ ਦਿੱਤੀ।

ਵਿਜੀਲੈਂਸ ਨੇ ਮੁਕੇਸ਼ ਨੂੰ ਦਿੱਤੇ ਨੋਟ | Sirsa News

ਇਸ ਤੋਂ ਬਾਅਦ ਵਿਜੀਲੈਂਸ ਨੇ ਟੀਮ ਗਠਿਤ ਕੀਤੀ ਅਤੇ ਮੁਕੇਸ਼ ਨੂੰ 500-500 ਦੇ ਤਿੰਨ ਨੋਟ, 1 ਨੋਟ 200 ਰੁਪਏ ਅਤੇ 1 ਨੋਟ 100 ਰੁਪਏ ’ਤੇ ਰੰਗ ਲਾ ਕੇ ਦੇ ਦਿੱਤਾ। ਇਨ੍ਹਾਂ ਨੋਟਾਂ ਨਾਲ ਉਸ ਨੂੰ ਪਟਵਾਰੀ ਕੋਲ ਜਾਣ ਲਈ ਕਿਹਾ ਗਿਆ।

ਇਸ਼ਾਰਾ ਮਿਲਦੇ ਹੀ ਵਿਜੀਲੈਂਸ ਨੇ ਕੀਤੀ ਰੇਡ | Sirsa News

ਬੁੱਧਵਾਰ ਦੁਪਹਿਰ 1 ਵਜੇ ਮੁਕੇਸ਼ ਨੇ ਪਟਵਾਰਖਾਨੇ ’ਚ ਆ ਕੇ ਅਨਿਲ ਪੂਨੀਆ ਨੂੰ ਪੈਸੇ ਦੇ ਦਿੱਤੇ ਤਾਂ ਉਸ ਨੇ ਵਿਜੀਲੈਂਸ ਨੂੰ ਇਸ਼ਾਰਾ ਕਰ ਦਿੱਤਾ। ਇਸ਼ਾਰਾ ਮਿਲਦੇ ਹੀ ਵਿਜੀਲੈਂਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਪਟਵਾਰੀ ਨੂੰ ਰੰਗੇ ਹੱਥੀਂ ਫੜ ਲਿਆ। ਮੌਕੇ ’ਤੇ ਹੀ ਉਸ ਦੇ ਹੱਥ ਧਵ੍ਹਾਏ ਗਏ। ਮੁਲਜ਼ਮ ਨੂੰ ਗਿ੍ਰਫ਼ਤਾਰ ਕਰਕੇ ਮਾਮਲਾ ਦਰਜ਼ ਕਰ ਲਿਆ ਹੈ। ਉਸ ਨੂੰ ਹੁਣ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।