ਸਾਦਿਕ ਨੇੜੇ ਬੱਸ ਪਲਟੀ, ਡਰਾਇਵਰ ਤੇ ਸਵਾਰੀਆਂ ਜ਼ਖਮੀ

Passengers, Injured,  Road Accident

ਜਾਨੀ ਨੁਕਸਾਨ ਤੋਂ ਬਚਾਅ

ਪਰਦੀਪ ਚਮਕ
ਸਾਦਿਕ 4 ਦਸੰਬਰ 
ਸਾਦਿਕ ਗੁਰੂਹਰਸਹਾਏ ਰੋਡ ‘ਤੇ  ਅੱਜ ਸਵੇਰੇ ਮੋਟਰ ਸਾਇਕਲ ਸਵਾਰ ਨੂੰ ਬਚਾਉਦਿਆ ਪੀਆਰਟੀਸੀ ਦੀ ਬੱਸ ਪਲਟ ਗਈ। ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ ਗੁਰੂਹਰਸਹਾਏ ਤੋਂ ਚੱਲ ਕੇ ਫਰੀਦਕੋਟ ਵਾਇਆ ਸਾਦਿਕ ਆ ਰਹੀ ਸੀ  ਤਾਂ ਜਦ ਬੱਸ ਸਾਦਿਕ ਨੇੜੇ ਪਹੁੰਚੀ ਤਾਂ ਸੇਮਨਾਲੇ ਦੇ ਪੁਲ ਨੇੜੇ ਅਚਾਨਕ ਖੇਤਾਂ ਵਿੱਚੋ ਇੱਕ ਮੋਟਰਸਾਇਕਲ ਸੜਕ ‘ਤੇ ਆ ਗਿਆ ਜਿਸ ਨੂੰ ਬਚਾਉਣ ਲਈ ਬੱਸ ਡਰਾਇਵਰ ਨੇ ਬਰੇਕ ਮਾਰ ਦਿੱਤੀ ਬਰੇਕ ਕਾਰਣ ਬੱਸ ਘੁੰਮ ਕੇ ਸੜਕ ਕਿਨਾਰੇ ਖੜੇ ਕਿੱਕਰ ਦੇ ਦਰੱਖਤ ਵਿੱਚ ਵੱਜ ਕੇ ਪਲਟ ਗਈ । ਸਥਾਨਕ ਲੋਕਾਂ ਨੇ ਬੱਸ ਦੇ ਪਿਛਲੇ ਹਿੱਸੇ ਦਾ ਸੀਸ਼ਾ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ।

ਹਾਦਸੇ ਵਿੱਚ ਡਰਾਇਵਰ ਪਰਮਜੀਤ ਸਿੰਘ ਤੇ ਚਾਰ ਪੰਜ ਸਵਾਰੀਆਂ ਜਖਮੀ ਹੋ ਗਈਆ । ਹਾਦਸੇ ਵਿੱਚ ਜਖਮੀਆਂ ਨੂੰ ਸਾਦਿਕ ਦੇ ਨਿੱਜੀ ਹਸਪਤਾਲਾ ਵਿੱਚ ਦਾਖਿਲ ਕਰਵਾਇਆ ਜਿੱਥੇ ਮੁੱਢਲੀ ਸਹਾਇਤਾ ਤੋ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ। ਬੱਸ ਦੀ ਰਫਤਾਰ ਹੌਲੀ ਹੋਣ ਕਾਰਣ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਪਰ ਹਾਦਸੇ ਵਿੱਚ ਬੱਸ ਦੇ ਅਗਲੇ ਦੋਨੋ ਟਾਇਰ ਅੱਲਗ ਹੋ ਗਏ ਅਤੇ ਹੋਰ ਵੀ ਮਾਲੀ ਨੁਕਸਾਨ ਹੋ ਗਿਆ।

ਘਟਨਾ ਦਾ ਪਤਾ ਲੱਗਦੇ ਸਾਦਿਕ ਪੁਲਿਸ ਮੌਕੇ ਤੇ ਪਹੁੰਚੀ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।