ਮਹਾਂਰਾਸ਼ਟਰ ‘ਚ ਡਿੱਗਿਆ ਰੇਲਵੇ ਬ੍ਰਿਜ ਦਾ ਹਿੱਸਾ, ਕਈ ਮੁਸਾਫਰ ਜਖਮੀ

 60 ਫੁੱਟ ਦੀ ਉਚਾਈ ਤੋਂ ਡਿੱਗੇ ਮੁਸਾਫਰ, ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ

(ਸੱਚ ਕਹੂੰ ਨਿਊਜ਼) ਮਹਾਂਰਾਸ਼ਟਰ। ਮਹਾਂਰਾਸ਼ਟਰ ’ਚ ਰੇਲਵੇ ਸਟੇਸ਼ਨ ’ਤੇ ਵੱਡੀ ਘਟਨਾ ਵਾਪਰੀ ਹੈ। ਮਹਾਂਰਾਸ਼ਟਰ ਦੇ ਚੰਦਰਪੁਰ ਜ਼ਿਲੇ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਢਹਿ ਗਿਆ ਹੈ। ਪੁਲ ਦੀ ਉਚਾਈ 60 ਫੁੱਟ ਹੈ ਅਤੇ ਹਾਦਸੇ ਸਮੇਂ ਲੋਕ ਇੱਥੋਂ ਲੰਘ ਰਹੇ ਸਨ। ਪੁਲ ਦਾ ਕੁਝ ਹਿੱਸਾ ਟੁੱਟਦੇ ਹੀ ਲੋਕ 60 ਫੁੱਟ ਦੀ ਉਚਾਈ ਤੋਂ ਰੇਲ ਪਟੜੀਆਂ ‘ਤੇ ਡਿੱਗ ਪਏ।

ਜਾਣਕਾਰੀ ਮੁਤਾਬਕ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਰੇਲਵੇ ਦੇ ਅਧਿਕਾਰਤ ਬਿਆਨ ਮੁਤਾਬਕ 4 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ। ਬਲਾਰਸ਼ਾਹ ਸਟੇਸ਼ਨ ‘ਤੇ ਕਾਜ਼ੀਪੇਟ-ਪੁਣੇ ਐਕਸਪ੍ਰੈੱਸ ‘ਚ ਸਵਾਰ ਹੋਣ ਲਈ ਕਈ ਯਾਤਰੀ ਪਲੇਟਫਾਰਮ ਨੰਬਰ ਇਕ ਤੋਂ ਪਲੇਟਫਾਰਮ ਨੰਬਰ 4 ‘ਤੇ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਅਚਾਨਕ ਪੁਲ ਦੇ ਵਿਚਕਾਰ ਸਲੈਬ ਦਾ ਇੱਕ ਹਿੱਸਾ ਡਿੱਗ ਗਿਆ, ਜਿਸ ਕਾਰਨ ਉੱਥੋਂ ਲੰਘਣ ਵਾਲੇ ਯਾਤਰੀ ਪਟੜੀ ‘ਤੇ ਡਿੱਗ ਪਏ। ਜਿਸ ਕਾਰਨ ਮੁਸਾਫਰਾਂ ਨੂੰ ਗੰਭੀਰ ਸੱਟਾਂ ਲੱਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ