ਸੰਸਦ ਵੀਡੀਓ ਮਾਮਲਾ : ਭਗਵੰਤ ਮਾਨ ਦੇ ਹੱਕ ‘ਚ ਨਿੱਤਰੀ ਆਪ

ਕਿਹਾ ਬਦਲੇ ਦੀ ਰਾਜਨੀਤੀ ਕਰ ਰਹੀ ਐ ਭਾਜਪਾ
ਨਵੀਂ ਦਿੱਲੀ। ਆਪ ਸਾਂਸਦ ਭਗਵੰਤ ਮਾਨ ਵੱਲੋਂ ਕੀਤੀ ਗਈ ਸੰਸਦ ਭਵਨ ਦੀ ਵੀਡੀਓਗ੍ਰਾਫ਼ੀ ਦੀ ਜਾਂਚ ਕਰ ਰਹੇ ਲੋਕ ਸਭਾ ਦੇ ਪੈਨਲ ਨੂੰ ਕਾਰਜ ਵਿਸਥਾਰ ਦਿੱਤੇ ਜਾਣ ਤੋਂ ਬਾਅਦ ਆਪ ਨੇ ਕਿਹਾ ਕਿ ਭਾਜਪਾ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਆਪ ਆਗੂ ਆਸ਼ੀਸ਼ ਖੇਤਾਨ ਨੇ ਦੋਸ ਲਾਇਆ ਕਿ ਭਗਵੰਤ ਮਾਨ ਨੇ ਅਜਿਹਾ ਕੀ ਕੀਤਾ ਹੈ ਕਿ ਪੈਨਲ ਵਾਰ-ਵਾਰ ਕਾਰਜ ਵਿਸਥਾਰ ਚਾਹੁੰਦਾ ਹੈ? ਇਹ ਭਾਜਪਾ ਦੀ ਸਾਜਿਸ਼ ਹੈ। ਬਦਲੇ ਦੀ ਰਜਨੀਤੀ ਦੇ ਕਾਰਨ ਮਾਨ ਤਿੰਨ ਹਫ਼ਤਿਆਂ ਤੱਕ ਆਪਣੇ ਸੂਬੇ ਦੇ ਮੁੱਦੇ ਲੋਕ ਸਭਾ ‘ਚ ਨਹੀਂ ਚੁੱਕ ਸਕੇ।