ਪਾਕਿਸਤਾਨ ਦੇ ਕਪਤਾਨ ਇਮਰਾਨ ਖਾਨ ਦਾ ਜਾਣਾ ਤੈਅ, ਹੁਣ ਆਪਣਿਆਂ ਨੇ ਹੀ ਕੀਤਾ ਕਿਨਾਰਾ

Imran Khan Sachkahoon

ਪਾਕਿਸਤਾਨ ਦੇ ਕਪਤਾਨ ਇਮਰਾਨ ਖਾਨ ਦਾ ਜਾਣਾ ਤੈਅ, ਹੁਣ ਆਪਣਿਆਂ ਨੇ ਹੀ ਕੀਤਾ ਕਿਨਾਰਾ

ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੇ ਖਿਲਾਫ ਬੇਭਰੋਸਗੀ ਮਤੇ ਦੇ ਵੋਟ ਤੋਂ ਠੀਕ ਪਹਿਲਾਂ, ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਮੁੱਖ ਗਠਜੋੜ ਭਾਈਵਾਲ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐਮਕਿਊਐਮ) ਨੇ ਵਿਰੋਧੀ ਧਿਰ ਨਾਲ ਸਮਝੌਤਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਅਤੇ ਖਾਨ ਦੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਵਿੱਚ ਬਹੁਮਤ ਗੁਆ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੌਜ ਮੁਖੀ ਬਾਜਵਾ, ਚੀਨ ਅਤੇ ਅਮਰੀਕਾ ਵੀ ਇਮਰਾਨ ਖਾਨ ਤੋਂ ਖੁਸ਼ ਨਹੀਂ ਹਨ। ਹਾਲਾਂਕਿ ਇਮਰਾਨ ਖਾਨ ਅਜੇ ਵੀ ਆਪਣੀ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਆਖਰੀ ਗੇਂਦ ਤੱਕ ਲੜਾਂਗਾ, ਅਸਤੀਫਾ ਨਹੀਂ ਦੇਵਾਂਗਾ, ਦੇਸ਼ ਦੇਖ ਲਵੇਗਾ ਗੱਦਾਰ ਕੌਣ: ਇਮਰਾਨ Imran Khan

ਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਅਤੇ ਨੈਸ਼ਨਲ ਅਸੈਂਬਲੀ ‘ਚ ਅਵਿਸ਼ਵਾਸ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਦੇਸ਼ ਅਤੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਐਲਾਨ ਕੀਤਾ ਕਿ ਉਹ ਕਿਸੇ ਵੀ ਸਾਜ਼ਿਸ਼ ਦੇ ਦਬਾਅ ਹੇਠ ਅਸਤੀਫਾ ਨਹੀਂ ਦੇਣਗੇ ਅਤੇ ਆਖਰੀ ਸਾਹ ਤੱਕ ਲੜਨਗੇ। ਖਾਨ ਨੇ ਪਾਕਿਸਤਾਨ ਦੇ ਟੈਲੀਵਿਜ਼ਨ ਚੈਨਲਾਂ ‘ਤੇ ਰਾਸ਼ਟਰ ਦੇ ਨਾਂ ਸੰਦੇਸ਼ ‘ਚ ਕਿਹਾ, ‘ਐਤਵਾਰ ਨੂੰ ਸਾਡਾ ਦੇਸ਼ ਕਿਸ ਪਾਸੇ ਜਾਵੇਗਾ, ਇਹ ਤੈਅ ਹੋਵੇਗਾ। ਕੀ ਉਹ ਲੋਕ ਸੱਤਾ ‘ਚ ਆਉਣਗੇ ਜਿਨ੍ਹਾਂ ਖਿਲਾਫ 30 ਸਾਲਾਂ ਤੋਂ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ। ਕੀ ਪਾਕਿਸਤਾਨ ਅਜਿਹਾ ਦੇਸ਼ ਨਹੀਂ ਬਣ ਸਕੇਗਾ ਜਿੱਥੇ ਤਾਕਤਵਰ ਅਤੇ ਕਮਜ਼ੋਰ ਲਈ ਇਕ ਕਾਨੂੰਨ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਪਾਕਿਸਤਾਨ ਤਬਾਹ ਹੋ ਗਿਆ ਹੈ ਤਾਂ ਉਹ ਦੱਸਣ ਕਿ ਕੀ ਇਹ ਸਭ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਹੋਇਆ ਜਾਂ ਜਿੰਨ੍ਹਾਂ ਨੇ 30-30 ਸਾਲ ਦੇਸ਼ ’ਤੇ ਰਾਜ ਕੀਤਾ ਹੈ।

ਆਖਰੀ ਗੇਂਦ ਤੱਕ ਲੜਾਂਗਾ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਚੁਣੌਤੀ ਦਿੰਦਾ ਹਾਂ ਕਿ ਪਿਛਲੇ ਸਾਢੇ ਤਿੰਨ ਸਾਲਾਂ ‘ਚ ਦੇਸ਼ ‘ਚ ਜੋ ਕੁਝ ਹੋਇਆ ਹੈ, ਉਹ ਕਿਸੇ ਵੀ ਦੌਰ ‘ਚ ਨਹੀਂ ਹੋਇਆ ਹੈ। ਕਈ ਲੋਕਾਂ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਰ ਮੈਂ ਆਖਰੀ ਗੇਂਦ ਤੱਕ ਲੜਦਾ ਹਾਂ। ਐਤਵਾਰ ਨੂੰ ਨੈਸ਼ਨਲ ਅਸੈਂਬਲੀ ਵਿੱਚ ਵੋਟ ਦਾ ਨਤੀਜਾ ਜੋ ਵੀ ਆਵੇ, ਮੈਂ ਹੋਰ ਮਜ਼ਬੂਤੀ ਨਾਲ ਸਾਹਮਣੇ ਆਵਾਂਗਾ। ਜਮਹੂਰੀਅਤ ‘ਚ ਅਸਤੀਫੇ ਵੀ ਹਨ ਪਰ ਉਸ ਦਿਨ ਦੇਸ਼ ਦੇਖ ਲਵੇਗਾ ਕਿ ਜ਼ਮੀਰ ਦਾ ਸੌਦਾ ਕੌਣ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ