ਜੈਪੁਰ। ਰਾਜਸਥਾਨ ‘ਚ ਭਾਰਤ ਨਾਲ ਲਗਦੀ ਪਾਕਿਸਤਾਨ ਦੀ ਸਰਹੱਦ ਤੋਂ ਪਾਕਿਸਤਾਨੀ ਪਾਸਪੋਰਟ ‘ਤੇ ਭਾਰਤ ਆਏ ਏਜੰਟ ਨੰਦਲਾਲ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖੁ਼ਫ਼ੀਆ ਸੂਤਰਾਂ ਮੁਤਾਬਕ ਪਾਕਿ ਸਰਹਦ ਤੋਂ ਵੱਖ ਵੱਖ ਥਾਵਾਂ ‘ਤੇ ਹੁਣ ਤੱਕ 35 ਕਿਲੋ ਆਰਡੀਐਕਸ ਭਾਰਤ ‘ਚ ਬੰਬ ਧਮਾਕੇ ਕਰਨ ਲਈ ਪੁੱਜ ਚੁੱਕਿਆ ਹੈ।
ਆਈਬੀ, ਰਾੱਅ ਅਤੇ ਰਾਜਸਥਾਨ ਇੰਟੈਲੀਜੈਂਸ ਏਜੰਸੀ ਨੇ ਇਸ ਨੈੱਟਵਰਕ ਦਾ ਭਾਂਡਾਫੋੜ ਕੀਤਾ ਹੈ। ਗ੍ਰਿਫ਼ਤਾਰ ਪਾਕਿਸਤਾਨੀ ਏਜੰਟ ਕੋਲੋਂ ਇੱਕ ਡਾਇਰੀ ਵੀ ਮਿਲੀ ਹੈ ਜਿਸ ‘ਚ ਸਾਰੀ ਡਿਟੇਲ ਲਿਖੀ ਹੈ।
ਨੰਦ ਲਾਲ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਖਿਪਰੋ ਸਾਨਗੜ੍ਹ ਦਾ ਰਹਿਣ ਵਾਲਾ ਹੈ। ਨੰਦ ਲਾਲ ਕੋਲੋਂ ਦੋ ਮੋਬਾਇਲ ਸੈਟ ਤਐ ਦਰਜਨਾਂ ਪਾਕਿਸਤਾਨੀ ਸਿਮ ਕਾਰਡ ਬਰਾਮਦ ਕੀਤੇ ਗਏ ਹਨ।