ਜਖ਼ਮੀ ਕਸ਼ਮੀਰੀਆਂ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ ਪਾਕਿਸਤਾਨ

ਇਸਲਾਮਾਬਾਦ ਬੈਂਕਾਕ, (ਵਾਰਤਾ)। ਪਾਕਿਸਤਾਨ  ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ  ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਖ਼ਮੀ ਹੋਏ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦਾ ਦੇਸ਼ ਮੈਡੀਕਲ ਸਹੂਲਤ ਮੁਹੱਈਆ ਕਰਵਾਉਣਾ ਚਾਹੁੰਦਾ ਹੈ।
ਸ਼੍ਰੀ ਸ਼ਰੀਫ ਨੇ ਕੱਲ੍ਹ ਜਾਰੀ ਇੱਕ ਬਿਆਨ ਵਿੱਚ ਭਾਰਤੀ ਸੁਰੱਖਿਆਬਲਾਂ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕੌਮਾਂਤਰੀ ਭਾਈਚਾਰੇ ਵੱਲੋਂ ਕਿਹਾ ਕਿ ਉਹ ਭਾਰਤ ‘ਤੇ ਦਬਾਅ ਬਣਾਵੇ ਤਾਂਕਿ ਕਸ਼ਮੀਰ  ਦੇ ਲੋਕਾਂ ਲਈ ਪਾਕਿਸਤਾਨ ਮੈਡੀਕਲ  ਸੁਵਿਧਾਵਾਂ ਉਪਲੱਬਧ ਕਰਵਾ ਸਕੇ।
ਆਪਣੇ ਦੇਸ਼ ਦੇ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤ ਉਪਲੱਬਧ ਕਰਾਉਣ ਵਿੱਚ ਨਾਕਾਮ ਰਹੇ ਸ਼੍ਰੀ ਸ਼ਰੀਫ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਸ਼ਮੀਰੀ ਲੋਕਾਂ ਨੂੰ ਦੁਨੀਆ ਦੀ ਸਭ ਤੋਂ ਚੰਗੀ ਮੈਡੀਕਲ ਸਹੂਲਤ ਮਿਲ ਸਕੇ।