ਨਵੀਂ ਦਿੱਲੀ। ਭਾਰਤ ਨੇ ਪਾਕਿਸਤਾਨ ਨੂੰ ਲੈ ਕੇ ਆਪਣਾ ਰੁਖ ਹੋਰ ਸਖ਼ਤ ਕਰਦਿਆਂ ਕਿਹਾ ਕਿ ਉਹ ਉਸ ਦੇ ਨਾਲ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਜਲਦ ਤੋਂ ਜਲਦ ਖਾਲੀ ਕਰਨ ਨੂੰ ਲੈ ਕੇ ਗੱਲ ਕਰਹੇ।
ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਪਾਕਿਸਤਾਨੀ ਵਿਦੇਸ਼ ਸਕੱਤਰ ਏਜਾਜ ਅਹਿਮਦ ਚੌਧਰੀ ਨੂੰ ਲਿਖੀ ਚਿੱਠੀ ‘ਚ ਮਕਬੂਜ਼ਾ ਕਸ਼ਮੀਰ ਤੋਂ ਪਾਕਿਸਤਾਨ ਦਾ ਕਬਜ਼ਾ ਹਟਾਉਣ ਨੂੰ ਲੈ ਕੇ ਪਹਿਲੀ ਵਾਰ ਅਧਿਕਾਰਕ ਤੌਰ ‘ਤੇ ਟਿੱਪਣੀ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਅੱਜ ਇੱਥੇ ਨਿਯਮਿਕ ਬ੍ਰੀਫਿੰਗ ‘ਚ ਪਾਕਿਸਤਾਨ ਨਾਲ ਜੁੜੇ ਸਵਾਲਾਂ ‘ਤੇ ਕਿਹਾ ਕਿ ਪਾਕਿਸਤਾਨੀ ਵਿਦੇਸ਼ ਸਕੱਤਰ ਨੂੰ ਕੱਲ੍ਹ ਸੌਂਪੀ ਗÂਂ ਚਿੱਠੀ ‘ਚ ਡਾ. ਜੈਸ਼ੰਕਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਮਨਜ਼ੂਰ ਹੈ ਪਰ ਉਨ੍ਹਾਂ ਨ ੇਇਹ ਵੀ ਸਪੱਸ਼ਟ ਕਿਹਾ ਕਿ ਗੱਲਬਾਤ ‘ਚ ਜੰਮੂ-ਕਸ਼ਮੀਰ ਦੀ ਸਥਿਤੀ ਨਾਲ ਜੁੜੇ ਅਹਿਮ ਪਹਿਲੂਆਂ ‘ਤੇ ਪਹਿਲਾਂ ਗੱਲ ਕੀਤੀ ਜਾਵੇਗੀ। ਵਾਰਤਾ