ਜੰਮੂ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਅੱਜ ਕਿਹਾ ਕਿ ਅਸਥਿਰਤਾ ਪੈਦਾ ਕਰਨ ਦੇ ਉਸ ਦੇ ਸਾਰੇ ਯਤਨਾਂ ਨੂੰ ਅਸਫ਼ਲ ਕਰ ਦਿੱਤਾ ਜਾਵੇਗਾ।
ਸ੍ਰੀ ਜੇਤਲੀ ਨੇ ਸਾਂਬਾ ਜ਼ਿਲ੍ਰੇ ‘ਚ ਕਸ਼ਮੀਰ ਦੇ ਮੰਨੇ-ਪ੍ਰਮੰਨੇ ਆਗੂ ਪੰਡਿਤ ਪ੍ਰੇਮ ਨਾਥ ਡੋਗਰਾ ਦੇ ਜੱਤੀ ਪਿੰਡ ਸਮੈਲਪੁਰ ‘ਚ ਤਿਰੰਗਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰ ‘ਚ ਹਾਲੀਆ ਅਸ਼ਾਂਤੀ ਦੇ ਪਿੱਛੇ ਪਾਕਿਸਤਾਨ ਤੇ ਕਸ਼ਮੀਰੀ ਵੱਖਵਾਦੀਆਂ ਦਾ ਹੱਥ ਹੈ। ਅਸੀਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰ ਸਕਦੇ।