ਪਾਕਿਸਤਾਨ : ਕਰਾਚੀ ‘ਚ ਹਿੰਦੂ ਡਾਕਟਰ ਦਾ ਕਤਲ

ਕਰਾਚੀ। ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ‘ਚ 56 ਸਾਲਾ ਇੱਕ ਹਿੰਦੂ ਡਾਕਟਰ ਦਾ ਉਨ੍ਹਾਂ ਕੇ ਕਲਿਨਿਕ ਦੇ ਬਾਹਰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਾਕਿ ਕਾਲੋਨੀ ‘ਚ ਬਾਰਾ ਰੋਡ ਦੇ ਨੇੜੇ ਗਾਰਡਨ ਈਸਟ ਦੇ ਨਿਵਾਸੀ ਡਾਕਟਰ ਪ੍ਰੀਤਮ ਲਖਵਾਨੀ ਨੂੰ ਛਾਤੀ ‘ਚ ਗੋਲ਼ੀ ਮਾਰੀ ਗਈ । ਲਖਵਾਨੀ ਨੂੰ ਅੱਬਾਸੀ ਸ਼ਹੀਦ ਹਸਪਤਾਲ ਲਿਆਂਦਾ ਗਿਆ ਅਤੇ ਬਾਅਦ ‘ਚ ਉਨ੍ਹਾਂ ਨੂੰ ਆਗਾ ਖਾਨ ਯੂਨੀਵਰਸਿਟੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।